ਆਈ ਤਾਜਾ ਵੱਡੀ ਖਬਰ
ਇਸ ਸਾਲ ਨੇ ਦੁਨੀਆਂ ਤੋਂ ਬਹੁਤ ਕੁਝ ਖੋਹ ਲਿਆ। ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਕੁਝ ਬੱਚੇ ਵਿਦੇਸ਼ਾਂ ਵਿੱਚ ਗਏ ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋ ਗਏ। ਕੁਝ ਏਥੇ ਹੀ ਸੜਕ ਹਾਦਸਿਆਂ ਦੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਕੁਛ ਬੱਚੇ ਬਿਮਾਰੀਆਂ ਦੀ ਚਪੇਟ ਵਿਚ ਆ ਗਏ। ਆਪਣੇ ਬੱਚਿਆਂ ਦੇ ਬਚਪਨ ਦੇ ਵਿੱਚ ਮਾਂ ਬਾਪ ਬੁਹਤ ਸਾਰੇ ਸੁਪਨੇ ਵੇਖਦੇ ਹਨ । ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜਿੰਦਗੀ ਦੀ ਹਰ ਖੁਸ਼ੀ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਹਨ।
ਅਗਰ ਉਨ੍ਹਾਂ ਦਾ ਸੁਪਨਾ ਹੀ ਨਾ ਰਹੇ, ਉਨ੍ਹਾਂ ਦਾ ਬੱਚਾ ਹੀ ਇਸ ਦੁਨੀਆ ਤੋਂ ਦੂਰ ਹੋ ਜਾਏ। ਉਸ ਮਾਂ ਬਾਪ ਲਈ ਇਸ ਤੋਂ ਵੱਡੀ ਦੁੱਖ ਦੀ ਖ਼ਬਰ ਕੋਈ ਨਹੀਂ ਹੁੰਦੀ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਇੱਕ ਨੰਨੀ ਜਿਹੀ ਪਿਆਰੀ ਬੱਚੀ ਦੀ, ਜਿਸ ਨੇ ਭਿਆਨਕ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬਸਤੀ ਗੋਬਿੰਦ ਗੜ੍ਹ ਚ ਰਹਿੰਦੀ 10 ਸਾਲਾ ਕੋਹੇਨੂਰ ਦੀ ਕਿਸੇ ਭਿਆਨਕ ਬਿਮਾਰੀ ਦੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
4 ਅਕਤੂਬਰ ਨੂੰ ਇਸ ਬੱਚੀ ਨੂੰ ਬੁਖਾਰ ਹੋਇਆ ਸੀ ,ਜਿਸ ਕਾਰਨ ਉਸ ਨੂੰ ਕੋਟਕਪੂਰਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਉਸ ਦੀ ਹਾਲਤ ਗੰਭੀਰ ਹੋਣ ਕਾਰਨ ਕੋਟਕਪੂਰਾ ਦੇ ਹਸਪਤਾਲ ਨੇ ਉਸ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਰੈਫਰ ਕਰ ਦਿੱਤਾ। ਇੱਥੇ ਵੀ ਬੱਚੀ ਦੀ ਹਾਲਤ ਵਿੱਚ ਸੁਧਾਰ ਨਾ ਆਉਂਦਾ ਵੇਖ 19 ਅਕਤੂਬਰ ਨੂੰ ਪਰਿਵਾਰ ਵਾਲੇ ਪੀਜੀਆਈ ਚੰਡੀਗੜ੍ਹ ਲੈ ਗਏ। ਜਿੱਥੇ ਬੀਤੀ ਸ਼ਾਮ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਬੱਚੀ ਦੀ ਮੌਤ ਹੋਣ ਤੋਂ ਪਹਿਲਾਂ ਉਸ ਦਾ ਖ਼ੂਨ 6 ਗ੍ਰਾਮ ਰਹਿ ਗਿਆ ਸੀ,
ਅਤੇ ਉਸ ਦੇ ਸਰੀਰ ਚ 5 ਹਜ਼ਾਰ ਦੇ ਕਰੀਬ ਸੈੱਲ ਰਹਿ ਗਏ ਸਨ।ਜਦੋਂ ਬੱਚੇ ਨੂੰ ਸਭ ਤੋਂ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ,ਤਾਂ ਉਸ ਦਾ ਖੂਨ ਕਰੀਬ 11 ਗ੍ਰਾਮ ਸੀ। ਸਿਹਤ ਵਿਭਾਗ ਨੂੰ ਇਹੋ ਜਿਹੇ ਕੇਸਾਂ ਦੇ ਉਪਰ ਧਿਆਨ ਦੇਣ ਦੀ ਜਰੂਰਤ ਹੈ, ਕਿ ਕਿਤੇ ਇਲਾਕੇ ਵਿੱਚ ਕੋਈ ਹੋਰ ਬਿਮਾਰੀ ਤਾਂ ਨਹੀਂ ਫੈਲ ਰਹੀ , ਜਿਸ ਦੀ ਰੋਕਥਾਮ ਲਈ ਸਪਰੇਅ ਕਾਰਵਾਈ ਜਾਵੇ। ਬੱਚੀ ਦੀ ਮੌਤ ਨਾਲ ਪੂਰੇ ਇਲਾਕੇ ਵਿਚ ਗਮਗੀਨ ਮਾਹੌਲ ਹੈ। ਇਹ ਬੱਚੀ ਸ਼ਹਿਰ ਦੇ ਡੀ.ਏ.ਵੀ. ਸਕੂਲ ਵਿੱਚ ਪੰਜਵੀਂ ਕਲਾਸ ਵਿੱਚ ਪੜਦੀ ਸੀ।
Previous Post25 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਕਰਨਗੇ ਪੰਜਾਬ ਲਈ ਇਹ ਵੱਡਾ ਕੰਮ
Next Postਮਾੜੀ ਖਬਰ – ਹੁਣੇ ਹੁਣੇ ਵਿਆਹ ਕੇ ਆ ਰਹੀ ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ