ਆਈ ਤਾਜਾ ਵੱਡੀ ਖਬਰ
ਕਈ ਲੋਕ ਆਪਣੇ ਘਰਾਂ ਵਿੱਚ ਪਾਲਤੂ ਜਾਨਵਰਾਂ ਨੂੰ ਰੱਖਣਾ ਪਸੰਦ ਕਰਦੇ ਹਨ l ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਵਿੱਚ ਬਿੱਲੀਆਂ ਤੇ ਕੁੱਤੇ ਰੱਖਦੇ ਹਨ l ਕੁੱਤਾ ਜਿੱਥੇ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈl ਉਥੇ ਹੀ ਘਰ ਵਿੱਚ ਬਿੱਲੀ ਰੱਖਣੀ ਵੀ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ l ਇਹੀ ਕਾਰਨ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਬਿੱਲੀਆਂ ਨੂੰ ਵੀ ਪਾਲਦੇ ਹਨ l ਜੇਕਰ ਬਿੱਲੀਆਂ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਬਿੱਲੀਆਂ ਦੀ ਉਮਰ 13 ਤੋਂ 15 ਸਾਲ ਤੱਕ ਦੀ ਹੁੰਦੀ ਹੈ l ਪਰ ਅੱਜ ਤੁਹਾਨੂੰ ਦੁਨੀਆਂ ਦੀ ਇੱਕ ਅਜਿਹੀ ਬਿੱਲੀ ਬਾਰੇ ਦੱਸਾਂਗੇ,ਜਿਸ ਦੀ ਉਮਰ 29 ਸਾਲ ਦੀ ਦੱਸੀ ਜਾ ਰਹੀ ਹੈ,ਜਿਸ ਦੇ ਚਰਚੇ ਦੂਰ ਦੂਰ ਤੱਕ ਛਿੜੇ ਹੋਏ ਹਨ।
ਇਸ ਦੌਰਾਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਿੱਲੀ ਆਪਣੀ ਉਮਰ ਦੀ ਵਜ੍ਹਾ ਨਾਲ ਜਲਦ ਹੀ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਆਪਣਾ ਨਾਂ ਦਰਜ ਕਰਾ ਸਕਦੀ ਹੈ, ਇਸ ਬਿੱਲੀ ਦੀ ਉਮਰ ਦੇ ਚਰਚੇ ਦੂਰ-ਦੂਰ ਤੱਕ ਹਨ l ਇੰਗਲੈਂਡ ਦੇ ਲੇਸਲੀ ਗ੍ਰੀਨਹਾਫ ਦੀ ਮਿਲੀ ਨਾਂ ਦੀ ਬਿੱਲੀ 29 ਸਾਲ ਦੀ ਹੈ। ਉਥੇ ਹੀ 69 ਸਾਲ ਦੇ ਲੇਸਲੀ ਨੇ ਦੱਸਿਆ ਕਿ ਮਿਲੀ ਦਾ ਜਨਮ 1995 ਵਿਚ ਹੋਇਆ ਸੀ ਤੇ ਉਨ੍ਹਾਂ ਦੀ ਪਤਨੀ ਜਦੋਂ ਉਸ ਨੂੰ ਘਰ ਲਿਆਈ ਸੀ, ਉਦੋਂ ਇਹ ਤਿੰਨ ਮਹੀਨੇ ਦੀ ਸੀ। ਲੇਸਲੀ ਦੀ ਪਤੀ ਦਾ ਕੋਵਿੰਡ ਦੌਰਾਨ ਦੇਹਾਂਤ ਹੋ ਗਿਆ ਸੀ, ਪਰ ਉਦੋਂ ਤੋਂ ਇਹ ਬਿੱਲੀ ਹੀ ਇਸ ਪਰਿਵਾਰ ਦੀ ਮੈਂਬਰ ਹੈ।
ਲੇਸਲੀ ਰਿਟਾਇਰਮੈਂਟ ਤੋਂ ਪਹਿਲਾਂ ਸਟੋਰਕੀਪਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪਾਲਤੀ ਬਿੱਲੀ ਦੇ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਉਹ ਕਹਿੰਦੇ ਹਨ ਕਿ ਮੈਂ ਆਪਣੀ ਪਤਨੀ ਦੀ ਯਾਦ ਵਿਚ ਮਿਲੀ ਬਿੱਲੀ ਨੂੰ ਇਹ ਖਿਤਾਬ ਦਿਵਾਉਣਾ ਚਾਹੁੰਦਾ ਹਾਂ। ਇਹ ਖਿਤਾਬ ਉਸ ਦੇ ਨਾਂ ਹੋਵੇਗਾ l
ਉਹਨਾਂ ਦੱਸਿਆ ਕਿ ਇਹ ਬਿੱਲੀ ਬਹੁਤ ਜਿਆਦਾ ਸਿਆਣੀ ਹੈ ਤੇ ਸਾਡੀਆਂ ਸਾਰੀਆਂ ਗੱਲਾਂ ਨੂੰ ਮੰਨਦੀ ਹੈ l ਇਸ ਬਿੱਲੀ ਦੀ ਉਮਰ 29 ਸਾਲਾ ਹੋ ਚੁੱਕੀ ਹੈ ਤੇ ਹੁਣ ਉਹ ਚਾਹੁੰਦੇ ਹਨ ਕਿ ਇਸ ਬਿੱਲੀ ਦਾ ਨਾਂ ਇਸ ਰਿਕਾਰਡ ਦੇ ਵਿੱਚ ਦਰਜ ਹੋਵੇ, ਜਿਸ ਦੀ ਉਹਨਾਂ ਵੱਲੋਂ ਪ੍ਰਕਰੀਆ ਸ਼ੁਰੂ ਕਰ ਦਿੱਤੀ ਗਈ ਹੈ l
Previous Postਇਸ 50 ਸਾਲਾਂ ਨੂੰ ਹੋਈ ਅਜੀਬੋ ਗਰੀਬ ਦੁਰਲੱਭ ਬਿਮਾਰੀ , ਸ਼ਰੀਰ ਚ ਆਪਣੇ ਆਪ ਬਣ ਜਾਂਦੀ ਹੈ ਸ਼ਰਾਬ
Next Postਪੰਜਾਬ ਚ ਇਥੇ ਨੌਜਵਾਨ ਮੁੰਡੇ ਨੇ ਚੁਕਿਆ ਖੌਫਨਾਕ ਕਦਮ , ਸੋਸ਼ਲ ਮੀਡੀਆ ਤੇ ਪੋਸਟ ਪਾ ਦੱਸੀ ਵਜ੍ਹਾ