ਆਈ ਤਾਜਾ ਵੱਡੀ ਖਬਰ
ਦੁਨੀਆਂ ‘ਚ ਸਿਰਫ ਤੇ ਸਿਰਫ ਇੱਕ ਡਾਕਟਰ ਹੀ ਹੈ, ਜਿਸ ਕੋਲ ਤਾਕਤ ਹੈ ਮਨੁੱਖ ਦੀ ਜ਼ਿੰਦਗੀ ਬਚਾਉਣ ਦੀ, ਡਾਕਟਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰੀਜ਼ ਦੀ ਜਾਨ ਬਚਾਈ ਜਾਵੇ l ਪਰ ਕਈ ਵਾਰ ਮਨੁੱਖ ਦੀ ਜ਼ਿੰਦਗੀ ਬਚਾਉਣਾ ਡਾਕਟਰਾਂ ਦੇ ਹੱਥ ਵਿੱਚ ਵੀ ਨਹੀਂ ਹੁੰਦਾ, ਪਰ ਕਈ ਵਾਰ ਅਜਿਹੇ ਚਮਤਕਾਰ ਵੇਖਣ ਨੂੰ ਮਿਲਦੇ ਹਨ ਕਿ ਜਿਸ ਨੂੰ ਵੇਖਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਹਸਪਤਾਲ ਦੇ ਵਿੱਚ ਵੱਡਾ ਚਮਤਕਾਰ ਵੇਖਣ ਨੂੰ ਮਿਲਿਆ l ਦਰਅਸਲ ਡਾਕਟਰਾਂ ਦੇ ਵੱਲੋਂ ਇੱਕ ਮਰੀਜ਼ ਦਾ ਸਫਲਤਾ ਪੂਰਵਕ ਹੱਥ ਦਾ ਟਰਾਂਸਪਲਾਂਟ ਕੀਤਾ ਗਿਆ।
ਮਾਮਲਾ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਤੂੰ ਸਾਹਮਣੇ ਆਇਆ ਜਿੱਥੇ ਮੈਡੀਕਲ ਦੀ ਦੁਨੀਆ ਵਿੱਚ ਬਹੁਤ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ, ਇਸ ਪਿੱਛੇ ਦਾ ਕਾਰਨ ਵੀ ਤੁਹਾਡੇ ਨਾਲ ਹੁਣ ਸਾਂਝਾ ਕਰ ਲੈਦੇ ਹਾਂ ਕਿ ਇਸ ਹਸਪਤਾਲ ਵਿੱਚ ਦਿੱਲੀ ਦਾ ਪਹਿਲਾ ਸਫਲ ਹੈਂਡ ਟ੍ਰਾਂਸਪਲਾਂਟ ਕੀਤਾ ਗਿਆ l ਦੱਸਿਆ ਜਾ ਰਿਹਾ ਹੈ ਕਿ 45 ਸਾਲ ਵਿਅਕਤੀ ਦੇ ਦੋਵੇਂ ਹੱਥਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ ਤੇ ਗੰਗਾਰਾਮ ਹਸਪਤਾਲ ਵਿੱਚ ਡਾਕਟਰਾਂ ਦੀ ਇੱਕ ਟੀਮ ਨੈੱਸ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ। ਪੇਸ਼ੇ ਤੋਂ ਪੇਂਟਰ ਇਸ ਵਿਅਕਤੀ ਨੇ ਇੱਕ ਰੇਲ ਹਾਦਸੇ ‘ਚ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ।
ਜਿਸ ਤੋਂ ਬਾਅਦ ਉਸਦੀਆਂ ਇਹ ਸਾਰੀਆਂ ਉਮੀਦਾਂ ਟੁੱਟ ਚੁੱਕੀਆਂ ਸਨ ਕਿ ਉਹ ਦੁਬਾਰਾ ਤੋਂ ਠੀਕ ਹੋ ਜਾਵੇਗਾ ਤੇ ਸਫਲਤਾਪੂਰਵਕ ਹੈਂਡ ਟ੍ਰਾਂਸਪਲਾਂਟ ਦੇ ਬਾਅਦ ਹੁਣ ਉਹ ਫਿਰ ਤੋਂ ਬੁਰਸ਼ ਫੜ੍ਹ ਕੇ ਪੇਂਟਿੰਗ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੇਗਾ। ਸੋ ਹੁਣ ਸਾਰੇ ਪਾਸੇ ਇਸ ਹਸਪਤਾਲ ਤੇ ਵਿਅਕਤੀ ਦੇ ਚਰਚੇ ਛਿੜੇ ਹੋਏ ਹਨ, ਤੇ ਹਰ ਕੋਈ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਦੀਆਂ ਤਾਰੀਫਾਂ ਕਰਦਾ ਪਿਆ ਹੈ।
ਜ਼ਿਕਰਯੋਗ ਹੈ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੂੰ ਤਾਂ ਇਸ ਲਈ ਕ੍ਰੈਡਿਟ ਜਾਂਦਾ ਹੀ ਹੈ, ਪਰ ਇਸਦਾ ਸਭ ਤੋਂ ਵੱਡਾ ਕ੍ਰੈਡਿਟ ਉਸ ਮਹਿਲਾ ਨੂੰ ਜਾਂਦਾ ਹੈ, ਜਿਸਦੇ ਅੰਗ ਦਾਨ ਕਾਰਨ ਇਹ ਸਭ ਸੰਭਵ ਹੋ ਸਕਿਆ l ਜਿਸ ਕਾਰਨ ਹੁਣ ਇਸ ਸ਼ਖਸ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ।
Previous Postਸ਼ਖ਼ਸ ਨੇ 13 ਸਾਲਾਂ ਤੋਂ ਇਕ ਵਾਰ ਵੀ ਨਹੀਂ ਪੀਤਾ ਪਾਣੀ , ਜਿਉਂਦੇ ਰਹਿਣ ਦੀ ਦੱਸੀ ਇਹ ਵਜ੍ਹਾ
Next Postਛੋਟੇ ਕੱਦ ਨਾਲ ਵੀ ਮੁੰਡੇ ਨੇ ਹਾਸਿਲ ਕੀਤਾ ਉੱਚਾ ਮੁਕਾਮ , 3 ਫੁੱਟ ਦਾ ਕੱਦ ਹੋਣ ਤੇ ਵੀ ਹਾਸਿਲ ਕੀਤੀ ਹਸਪਤਾਲ ਚ ਸਰਕਾਰੀ ਡਾਕਟਰ ਦੀ ਪਦਵੀ