ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਖਤਮ ਹੋਵੇਗਾ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿੱਚ ਨਵੇਂ ਸਾਲ ਨੂੰ ਲੈ ਕੇ ਚਾਅ ਵੇਖੇ ਜਾ ਰਹੇ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ।
ਜ਼ਮੀਨ ਥੱਲੇ ਅੱਠ ਬੱਚਿਆਂ ਦੇ ਦੱਬਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਇਹ ਘਟਨਾ ਆਗਰਾ ਦੀ ਹੈ। ਜਿਥੇ ਵਾਪਰੇ ਇੱਕ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੇ ਖੇਡਦੇ ਸਮੇਂ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਸ ਹੇਠ ਆ ਕੇ ਅੱਠ ਬੱਚੇ ਦੱਬੇ ਗਏ। ਉਨ੍ਹਾਂ ਬੱਚਿਆਂ ਦਾ ਚੀਕ ਚਿ-ਹਾ-ੜਾ ਸੁਣ ਕੇ ਪਿੰਡ ਦੇ ਸਭ ਲੋਕ ਇਕੱਠੇ ਹੋ ਗਏ ਅਤੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਵੱਲੋਂ ਚੱਲੇ ਸਰਚ ਅਪ੍ਰੇਸ਼ਨ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਇਹ ਬੱਚੇ ਤਲਾਬ ਦੇ ਟੋਏ ਕੋਲ ਖੇਡ ਰਹੇ ਸਨ ਤੇ ਆਸਪਾਸ ਦੀ ਮਿੱਟੀ ਪੋਲੀ ਹੋਈ ਸੀ, ਜਿਸ ਕਾਰਨ ਇਨ੍ਹਾਂ ਬੱਚਿਆਂ ਉਪਰ ਮਿੱਟੀ ਦੀ ਢਿੱਗ ਡਿੱਗ ਗਈ। ਜੇਸੀਬੀ ਨਾਲ ਇਸ ਤਾਲਾਬ ਦੀ ਖੁਦਾਈ ਕੀਤੀ ਜਾ ਰਹੀ ਸੀ ਤੇ ਇਹ ਟੋਆ 12 ਫੁੱਟ ਡੂੰਘਾ ਸੀ। ਵੀਰਵਾਰ ਕੰਮ ਬੰਦ ਹੋਣ ਕਾਰਨ ਬੱਚੇ ਉਥੇ ਖੇਡ ਰਹੇ ਸਨ। ਬੱਚਿਆਂ ਨੂੰ ਆਕਸੀਜਨ ਨਾ ਮਿਲਣ ਕਾਰਨ ਤੇ ਸਾਹ ਘੁੱਟ ਜਾਣ ਕਾਰਨ ਉਨ੍ਹਾਂ ਵਿੱਚੋਂ 3 ਬੱਚਿਆਂ ਦੀ ਮੌਤ ਹੋ ਗਈ ਤੇ ਬਾਕੀ ਬੱਚੇ ਹਸਪਤਾਲ ਜੇਰੇ ਇਲਾਜ਼ ਹਨ।
ਮ੍ਰਿਤਕ ਬੱਚਿਆਂ ਦੇ ਨਾਮ ਮਿਨਾਕਸ਼ੀ, ਨੈਨਾ ਅਤੇ ਦਕਸ਼ ਸਾਹਮਣੇ ਆਏ ਹਨ। ਦੱਸਿਆ ਗਿਆ ਹੈ ਕਿ ਨਾਗਰਾ ਬਸਤੀ ਵਿੱਚ 10 ਤੋਂ 12 ਬੱਚੇ ਖੇਡ ਰਹੇ ਸਨ। ਮਿੱਟੀ ਦੀ ਢਿੱਗ ਵਿਚ ਹਾਦਸੇ ਦਾ ਸ਼ਿਕਾਰ ਹੋਏ ਬੱਚੇ ਰਾਧਾ 9 ਸਾਲ, ਮੀਨਾਕਸ਼ੀ 7 ਸਾਲ ਪੁੱਤਰੀ ਜਤਿੰਦਰ, ਆਯੁਸ਼ 9 ਸਾਲ ਪੁੱਤਰ ਪੱਪੂ, ਪੀਯੂਸ਼ 8 ਸਾਲ ਪੁੱਤਰ ਗਿਰਰਾਜ, ਨੈਨਾ ਉਰਫ ਸੋਲਨ ਪੁੱਤਰ ਹਰਿ ਓਮ, ਅੰਕਿਤ 10 ਸਾਲ ਅਤੇ ਦਕਸ਼ 5 ਸਾਲ ਪੁੱਤਰ ਕਪਤਾਨ ਸਿੰਘ , ਦੇਵ 8 ਸਾਲ ਪੁੱਤਰ ਦੀਪ ਸਿੰਘ, ਆਦਿ ਸ਼ਾਮਲ ਸਨ।
Previous Postਆਈ ਇਹ ਮਾੜੀ ਖਬਰ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਸ ਰੂਟ ਦੇ ਬਾਰੇ ਚ
Next Postਟਰੈਕਟਰਾਂ ਤੋਂ ਆਸਮਾਨ ਤਕ ਪਹੁੰਚ ਗਿਆ ਕਿਸਾਨ ਅੰਦੋਲਨ,ਪੰਜਾਬੀ ਲੈ ਆਏ ਹੈਲੀਕਾਪਟਰ ਪ੍ਰਚਾਰ ਲਈ