ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿਚ ਜਿਥੇ ਇਨ੍ਹਾਂ ਗਰਮੀ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਦਿਨਾਂ ਦੇ ਮੌਸਮ ਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਦਾ ਸਾਹਮਣਾ ਕਰਨਾ ਲੋਕਾਂ ਲਈ ਇੱਕ ਚੁਣੌਤੀ ਬਣ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਨਵੀਆਂ ਮੁਸੀਬਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਦੀ ਕਲਪਨਾ ਕਿਸੇ ਵੱਲੋਂ ਨਹੀਂ ਕੀਤੀ ਜਾਂਦੀ। ਵੱਖ ਵੱਖ ਵੱਖ ਵੱਖ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ, ਕਈ ਲੋਕਾਂ ਦੀ ਜਾਨ ਜਾਣ ਤੇ ਉਹਨਾ ਦੇ ਘਰ ਵਿਚ ਸੋਗ ਦੀ ਲਹਿਰ ਵੀ ਫੈਲ ਜਾਂਦੀ ਹੈ। ਹੁਣ ਏਥੇ ਫਾਸਟ ਫੂਡ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਨਾ ਮੰਨਣ ਤੇ ਕਾਰਵਾਈ ਕੀਤੀ ਜਾਵੇਗੀ।
ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਠਮੰਡੂ ਘਾਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਹੁਣ ਫਾਸਟ ਫੂਡ ਦੀ ਵਿਕਰੀ ਤੇ ਇਸ ਲਈ ਪਾਬੰਦੀ ਲਗਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਦੀ ਰਾਜਧਾਨੀ ਵਿਚ ਹੈਜੇ ਦਾ ਖਤਰਾ ਦਿਨੋ-ਦਿਨ ਵਧ ਗਿਆ ਹੈ ਅਤੇ ਇਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਲਲਿਤਪੁਰ ਮਹਾਨਗਰ ਸ਼ਹਿਰ ਵਿਚ ਮਿਊਂਸੀਪਲ ਪੁਲਿਸ ਮੁਖੀ ਸੀਤਾਰਾਮ ਵੱਲੋਂ ਸ਼ਹਿਰ ਦੇ ਉਨ੍ਹਾਂ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਕਾਰੀਡੋਰ ਇਲਾਕਿਆਂ ਵਿੱਚ ਪਾਣੀ ਪੂਰੀ ਦੀ ਵਿਕਰੀ ਤੇ ਰੋਕ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਸਨ। ਜਿੱਥੇ ਕਈ ਲੋਕ ਹੈਜ਼ੇ ਦੇ ਨਾਲ ਇਨਫੈਕਟਡ ਪਾਏ ਗਏ ਹਨ। ਕਿਉਂਕਿ ਇਹ ਵੱਖ-ਵੱਖ ਜਗ੍ਹਾ ਤੇ ਜਿੱਥੇ 12 ਲੋਕਾਂ ਦੇ ਨਾਲ ਪੀੜਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਲਈ ਹੀ ਮਹਾਨਗਰ ਵਿੱਚ ਸ਼ਨੀਵਾਰ ਨੂੰ ਗੋਲ ਗੱਪੇ ਦੀ ਵਿਕਰੀ ਉੱਪਰ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਸੀ ।
ਕਿਉਂਕਿ ਗੋਲ-ਗੱਪਿਆਂ ਦੇ ਪਾਣੀ ਵਿੱਚ ਹੈਜੇ ਦਾ ਬੈਕਟੀਰੀਆ ਪਾਇਆ ਗਿਆ ਸੀ। ਹੁਣ ਪੀੜਤ ਇਲਾਕੇ ਦੇ ਵਿੱਚ ਐਤਵਾਰ ਤੋਂ ਬਾਅਦ 12 ਮਰੀਜਾਂ ਦੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੂੰ ਦੇਖਦੇ ਹੋਏ ਹੀ ਹੁਣ ਕਾਠਮੰਡੂ ਘਾਟੀ ਵਿਚ ਸਟਰੀਟ ਫੂਡ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਜਾਰੀ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Previous Postਪੰਜਾਬ ਚ ਇਥੇ ਫਟਿਆ ਸਿਲੰਡਰ ਮੱਚ ਗਈ ਭਗਦੜ, ਹੋਇਆ ਭਾਰੀ ਨੁਕਸਾਨ- ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਵਿਚ 3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ, ਤਾਜਾ ਵੱਡੀ ਖਬਰ