ਆਈ ਤਾਜ਼ਾ ਵੱਡੀ ਖਬਰ
ਜਿੱਥੇ ਸੜਕੀ ਆਵਾਜਾਈ ਮੰਤਰਾਲਾ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਨਾਲ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਥੇ ਹੀ ਲੋਕਾਂ ਨੂੰ ਵੀ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਸਰਕਾਰ ਵੱਲੋਂ ਬਾਰ ਬਾਰ ਕੀਤੀ ਜਾਂਦੀ ਹੈ ਪਰ ਕੁਝ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਪਰ ਅਚਾਨਕ ਹੀ ਕਈ ਜਗ੍ਹਾ ਤੇ ਵਾਪਰਨ ਵਾਲੇ ਅਚਾਨਕ ਹਾਦਸਿਆਂ ਵਿੱਚ ਜਿੱਥੇ ਵਾਹਨ ਸਵਾਰ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ।
ਹੁਣ ਇਥੇ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਅਤੇ 7 ਯਾਤਰੀਆਂ ਦੀ ਜਿਉਂਦੇ ਜੀਅ ਸਾੜ ਕੇ ਮੌਤ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਸਵੇਰੇ ਛੇ ਵਜੇ ਦੇ ਕਰੀਬ ਕਰਨਾਟਕ ਦੇ ਕੁਲਬਰਗੀ ਜ਼ਿਲੇ ਵਿਚ ਸ਼ੁਕਰਵਾਰ ਨੂੰ ਹੈਦਰਾਬਾਦ ਜਾ ਰਹੀ ਸੀ ਪਰ ਬਸ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਥੇ ਇਸ ਬੱਸ ਨੂੰ ਅੱਗ ਲੱਗਣ ਕਾਰਨ ਸੱਤ ਯਾਤਰੀਆਂ ਦੀ ਸੜ ਕੇ ਘਟਨਾ ਸਥਾਨ ਤੇ ਮੌਤ ਹੋ ਗਈ।
ਦਸਿਆ ਗਿਆ ਹੈ ਕਿ ਅੱਜ ਸਵੇਰੇ ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ 35 ਸਵਾਰੀਆਂ ਲੈ ਕੇ ਗੋਆ ਦੀ ਔਰਜ ਕੰਪਨੀ ਦੀ ਨਿੱਜੀ ਬੱਸ ਗੋਆ ਤੋਂ ਹੈਦਰਾਬਾਦ ਜਾ ਰਹੀ ਸੀ ਤਾਂ ਰਸਤੇ ਵਿੱਚ ਕਿਸੇ ਹੋਰ ਵਾਹਨ ਨਾਲ ਟੱਕਰ ਹੋਣ ਤੋਂ ਬਾਅਦ ਬੱਸ ਪੁੱਲ ਨਾਲ ਟਕਰਾ ਗਈ ਅਤੇ ਉਸ ਪਿੱਛੋਂ ਇਹ ਬਸ ਸੜਕ ਉਪਰ ਪਲਟ ਗਈ ਅਤੇ ਇਸ ਵਿਚ ਭਿਆਨਕ ਅੱਗ ਲੱਗ ਗਈ।
ਜਿੱਥੇ ਕੁਝ ਲੋਕਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਉਥੇ ਹੀ ਸੱਤ ਤੋਂ ਅੱਠ ਯਾਤਰੀ ਇਸ ਬੱਸ ਦੇ ਵਿੱਚ ਫਸ ਗਏ ਜਿਨ੍ਹਾਂ ਦੀ ਗੰਭੀਰ ਹਾਲਤ ਨਾਲ ਸੜ ਜਾਣ ਕਾਰਨ ਮੌਤ ਹੋ ਗਈ। ਜਿੱਥੇ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਯਾਤਰੀਆਂ ਨੂੰ ਕੁਲਬੁਰਗੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਇਹ ਸੱਭ ਜੇਰੇ ਇਲਾਜ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਮਰਨ ਵਾਲੇ ਸਾਰੇ ਲੋਕ ਹੈਦਰਾਬਾਦ ਨਾਲ ਸਬੰਧਤ ਸਨ। ਪੁਲੀਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਸਿੱਧੂ ਮੂਸੇਵਾਲ ਦੇ ਮਾਂ ਬਾਪ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਘਰੋਂ ਹੋਏ ਰਵਾਨਾ
Next PostWHO ਵਲੋਂ ਆਈ ਵੱਡੀ ਮਾੜੀ ਖਬਰ, ਇਸ ਬਿਮਾਰੀ ਦੇ ਖਤਰੇ ਨੂੰ ਕੰਟਰੋਲ ਕਰਨਾ ਮੁਸ਼ਕਲ- 30 ਦੇਸ਼ਾਂ ਚ ਫੈਲਿਆ ਸੰਕ੍ਰਮਣ