ਇਥੇ ਜਹਾਜ ਕਰੈਸ਼ ਹੋਣ ਕਾਰਨ ਹੋਇਆ ਵੱਡਾ ਹਵਾਈ ਹਾਦਸਾ- ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਹਵਾਈ ਸਫ਼ਰ ਕੀਤਾ ਜਾਂਦਾ ਹੈ ਉਥੇ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਦੁਖਦਾਇਕ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਵਾਪਰ ਰਹੇ ਹਾਦਸਿਆਂ ਨੂੰ ਦੇਖ ਕੇ ਲੋਕਾਂ ਦੇ ਮਨ ਵਿੱਚ ਹਵਾਈ ਸਫ਼ਰ ਨੂੰ ਲੈ ਕੇ ਡਰ ਵੀ ਪੈਦਾ ਹੋ ਜਾਂਦਾ ਹੈ। ਕਿਉਂਕਿ ਅਜਿਹੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਇਥੇ ਜਹਾਜ ਕਰੈਸ਼ ਹੋਣ ਕਾਰਨ ਹੋਇਆ ਵੱਡਾ ਹਵਾਈ ਹਾਦਸਾ, ਹੋਈਆਂ ਮੌਤਾਂ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 4 ਲੋਕਾਂ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਅਮਰੀਕਾ ਦੇ ਕੋਲੋਰਾਡੋ ਦੇ ਬੋਲਡਰ ਵਿਚ ਵਾਪਰੀ ਹੈ ਜਿੱਥੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ , ਜਿੱਥੇ ਇਸ ਹਾਦਸੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸੋਮਵਾਰ ਨੂੰ ਦੱਸਿਆ ਹੈ ਕਿ ਇਹ ਜਹਾਜ਼ ਜੰਗਲੀ ਖੇਤਰ ਦੇ ਵਿਚ ਕ੍ਰੈਸ਼ ਹੋਇਆ ਸੀ।

ਜਿੱਥੇ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਜੰਗਲੀ ਖੇਤਰ ਵਿਚ ਅੱਗ ਲੱਗ ਗਈ ਸੀ। ਇਹ ਹਾਦਸਾ ਐਤਵਾਰ ਦੀ ਸਵੇਰ ਨੂੰ 9:41 ਵਜੇ ਵਾਪਰਿਆ ਹੈ। ਜਿੱਥੇ ਜੰਗਲੀ ਖੇਤਰ ਵਿੱਚ ਅੱਗ ਲੱਗ ਗਈ ਸੀ, ਉੱਥੇ ਹੀ ਇਸ ਅੱਗ ਉੱਪਰ ਜਲਦ ਹੀ ਕਾਬੂ ਪਾ ਲਿਆ ਗਿਆ। ਵਾਪਰੇ ਇਸ ਹਾਦਸੇ ਦੇ ਕਾਰਨਾਂ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਬੋਲਡਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਬੁਲਾਰੇ ਕੈਰੀ ਹੈਵਰਫੀਲਡ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹਾਦਸਾ ਗ੍ਰਸਤ ਹੋਣ ਵਾਲੇ ਇਸ ਛੋਟੇ ਜਹਾਜ਼ ਦੋ ਇੰਜਣ ਵਾਲੇ ਜਹਾਜ਼ ਟੀ-337 ਜੀ ਵਿੱਚ ਤਿੰਨ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ। ਜਿਨ੍ਹਾਂ ਚਾਰਾਂ ਦੀ ਮੌਤ ਹੋ ਗਈ ਹੈ ਅਤੇ ਕੋਈ ਵੀ ਇਸ ਹਾਦਸੇ ਦੌਰਾਨ ਬਚ ਨਹੀਂ ਸਕਿਆ।