ਇਥੇ ਕੁਦਰਤ ਨੇ ਵਰਾਇਆ ਆਪਣਾ ਕਹਿਰ, ਹੋਈਆਂ 14 ਮੌਤਾਂ, ਪ੍ਰਧਾਨ ਮੰਤਰੀ ਮੋਦੀ ਵਲੋਂ ਜਤਾਇਆ ਦੁੱਖ

ਆਈ ਤਾਜ਼ਾ ਵੱਡੀ ਖਬਰ 

ਪਹਿਲਾ ਜਿਥੇ ਕਰੋਨਾ ਨੇ ਸਾਰੀ ਦੁਨੀਆਂ ਵਿਚ ਹੜਕੰਪ ਮਚਾ ਦਿੱਤਾ ਸੀ ਉਥੇ ਹੀ ਇਸ ਤੋਂ ਬਾਅਦ ਕੁਦਰਤੀ ਆਫਤਾਂ ਤੇ ਵੀ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿੱਥੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਕ ਤੋਂ ਬਾਅਦ ਇਕ ਕੁਦਰਤੀ ਆਫਤਾ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਲੋਕਾਂ ਵਿੱਚ ਇਨ੍ਹਾਂ ਕੁਦਰਤੀ ਆਫਤਾਂ ਦੇ ਕਾਰਨ ਡਰ ਵੀ ਦੇਖਿਆ ਜਾ ਰਿਹਾ ਹੈ। ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਵਿਚੋਂ ਭੂਚਾਲ, ਤੂਫ਼ਾਨ, ਹੜ੍ਹ, ਭਾਰੀ ਬਰਸਾਤ, ਅਸਮਾਨੀ ਬਿਜਲੀ, ਜੰਗਲੀ ਅੱਗ ਅਤੇ ਹੋਰ ਬਹੁਤ ਸਾਰੀਆਂ ਰਹੱਸਮਈ ਬਿਮਾਰੀਆਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇੱਥੇ ਕੁਦਰਤੀ ਕਹਿਰ ਵਾਪਰਿਆ ਹੈ ਜਿੱਥੇ 14 ਮੌਤਾਂ ਹੋਈਆਂ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਜਿੱਥੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤਾਂ ਸਾਹਮਣੇ ਆਈਆਂ ਹਨ ਉਥੇ ਹੀ ਹੁਣ ਮੌਸਮ ਦੀ ਤਬਦੀਲੀ ਕਾਰਨ ਗਰਮੀ ਦਾ ਕਹਿਰ ਵਧ ਰਿਹਾ ਹੈ। ਭਾਰੀ ਬਰਸਾਤ ਹੋਣ ਦੇ ਕਾਰਨ ਜਿੱਥੇ ਆਸਾਮ ਸੂਬੇ ਅੰਦਰ ਲੋਕਾਂ ਨੂੰ ਕੁਦਰਤ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਮੀਂਹ ਤੂਫ਼ਾਨ ਦੇ ਨਾਲ-ਨਾਲ ਅਸਮਾਨੀ ਬਿਜਲੀ ਨੇ ਵੀ ਕਹਿਰ ਵਰਸਾਇਆ ਹੈ।

ਉੱਥੇ ਹੀ ਅਸਮਾਨੀ ਬਿਜਲੀ ਦੇ ਪੈਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ। ਪਰ ਹੁਣ ਅਸਮਾਨੀ ਬਿਜਲੀ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 14 ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਅੱਜ ਵੀ ਮੌਸਮ ਵਿਭਾਗ ਵੱਲੋਂ ਭਾਰੀ ਬਰਸਾਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਬਰਸਾਤ ਦੇ ਕਾਰਨ ਜਿਥੇ ਪਹਿਲਾ ਹੀ ਸੂਬੇ ਅੰਦਰ 20 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਉਥੇ ਹੀ 592 ਪਿੰਡਾਂ ਨੂੰ ਵਧੇਰੇ ਨੁਕਸਾਨ ਹੋਇਆ ਹੈ।

ਇਸ ਕੁਦਰਤੀ ਆਫਤ ਦੇ ਚਲਦੇ ਹੋਏ ਜਿੱਥੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ ਉਥੇ ਹੀ ਲੋਕਾਂ ਨੂੰ ਵੀ ਅਹਿਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕਿਉਂਕਿ ਪਹਾੜੀ ਖੇਤਰਾਂ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।