ਤਾਜਾ ਵੱਡੀ ਖਬਰ
ਵਿਸ਼ਵ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਮੰਨਿਆ ਜਾਂਦਾ ਹੈ। ਜਿਸ ਦੀ ਅਰਥ ਵਿਵਸਥਾ ਬਾਰੇ ਸਭ ਲੋਕ ਜਾਣਦੇ ਹਨ। ਕਰੋਨਾ ਦੇ ਸਮੇਂ ਦੌਰਾਨ ਵੀ ਜਿੱਥੇ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਗਈ ਸੀ। ਉੱਥੇ ਹੀ ਅਮਰੀਕਾ ਨੇ ਆਪਣੀ ਅਰਥ-ਵਿਵਸਥਾ ਨੂੰ ਬਚਾਈ ਰੱਖਣ ਲਈ ਤਾਲਾਬੰਦੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਰੋਨਾ ਕੇਸਾਂ ਦੀ ਗਿਣਤੀ ਵੇਖੀ ਜਾਵੇ ਤਾਂ ਸਭ ਤੋਂ ਵੱਧ ਕੇਸ ਵਿਸ਼ਵ ਦੇ ਵਿੱਚ ਅਮਰੀਕਾ ਵਿੱਚ ਸਾਹਮਣੇ ਆਏ ਹਨ।
ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੋਣ ਕਾਰਨ ਅਮਰੀਕਾ ਵਿੱਚ ਬਹੁਤ ਕੀਮਤੀ ਜਾਨਾਂ ਕਰੋਨਾ ਦੇ ਕਾਰਨ ਚੱਲ ਗਈਆਂ ਹਨ। ਉਥੇ ਹੀ ਅਮਰੀਕਾ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ ਜਿਸ ਕਾਰਨ ਇਹ ਦੇਸ਼ ਚਰਚਾ ਵਿੱਚ ਰਹਿੰਦਾ ਹੈ। ਹੁਣ ਆਈ ਖਬਰ ਅਨੁਸਾਰ ਅਮਰੀਕਾ ਭਾਰਤ ਦਾ ਕਰਜ਼ਾਈ ਹੈ, ਜਿਸ ਨੇ ਇੰਡੀਆ ਦੇ ਕਿੰਨੇ ਪੈਸੇ ਦੇਣੇ ਹਨ, ਇਸ ਬਾਰੇ ਖੁਲਾਸਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਇੰਡੀਆ ਦਾ ਕਰਜ਼ਦਾਰ ਹੈ।
ਅਰਥਵਿਵਸਥਾ ਦੇ ਕਮਜ਼ੋਰ ਹੋਣ ਨਾਲ ਅਮਰੀਕਾ ਉਪਰ ਭਾਰਤ ਦੇ ਕਰਜੇ ਦਾ ਬੋਝ 216 ਅਰਬ ਡਾਲਰ ਹੈ। ਅਮਰੀਕੀ ਸੰਸਦ ਵਿਚ ਇੱਕ ਸੰਸਦ ਮੈਂਬਰ ਵੱਲੋਂ ਸਰਕਾਰ ਨੂੰ ਦੇਸ਼ ਦੇ ਦਿਨੋ-ਦਿਨ ਕਰਜ਼ੇ ਦੇ ਵਧ ਰਹੇ ਬੋਝ ਕਾਰਨ ਚੇਤਾਵਨੀ ਜਾਰੀ ਕੀਤੀ ਗਈ। ਕਿਉਂਕਿ ਅਮਰੀਕਾ ਦੇ ਸਿਰ ਕੁੱਲ 29 ਹਜ਼ਾਰ ਅਰਬ ਡਾਲਰ ਦਾ ਕਰਜ਼ਾ ਹੈ। ਅਮਰੀਕਾ ਸਿਰ ਸਾਲ 2000 ਵਿੱਚ 5600 ਅਰਬ ਡਾਲਰ ਦਾ ਕਰਜ਼ਾ ਸੀ। ਜੋ ਓਬਾਮਾ ਦੇ ਸਮੇਂ ਦੁੱਗਣਾ ਹੋ ਗਿਆ। ਜਿੱਥੇ ਹੁਣ ਕਰੋਨਾ ਦੇ ਸਮੇਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕਰੋਨਾ ਰਾਹਤ ਫੰਡ ਲਈ 1900 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਵਿਰੋਧੀ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰਜਾ ਦੁੱਗਣਾ ਕੀਤਾ ਗਿਆ ਸੀ ਜਿਸ ਨੂੰ ਹੋਰ ਵਧਾਇਆ ਜਾ ਰਿਹਾ ਹੈ। ਭਾਰਤ ਤੋਂ ਇਲਾਵਾ ਚੀਨ ਅਤੇ ਜਪਾਨ ਦਾ ਵੀ ਅਮਰੀਕਾ ਕਰਜ਼ਦਾਰ ਹੈ। ਇਸ ਕਰਜ਼ੇ ਦਾ ਬੋਝ ਅਮਰੀਕਾ ਦੇ ਹਰ ਵਿਅਕਤੀ ਉੱਪਰ ਵੱਧ ਰਿਹਾ ਹੈ। ਕਰਜ਼ੇ ਬਾਰੇ ਜਾਣਕਾਰੀ ਗੁੰਮਰਾਹ-ਕੁੰਨ ਹੈ ਕਿ ਕਿੱਥੇ ਜਾ ਰਿਹਾ ਹੈ। ਵਿਰੋਧੀ ਧਿਰ ਵੱਲੋਂ ਕਿਹਾ ਗਿਆ ਹੈ ਕਿ ਚੀਨ ਤੇ ਜਾਪਾਨ ਸਾਡੇ ਦੋਸਤ ਨਹੀਂ ਹਨ। ਸੰਸਦ ਮੈਂਬਰ ਮੂਨੀ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਚੀਨ ਨਾਲ ਵਿਸ਼ਵ ਵਿਆਪੀ ਮੁਕਾਬਲਾ ਹੈ । ਚੀਨ ਦਾ ਸਾਡੇ ਤੇ ਬਹੁਤ ਵੱਡਾ ਕਰਜ਼ਾ ਹੈ।
Home ਤਾਜਾ ਖ਼ਬਰਾਂ ਆਹ ਚਕੋ : ਅਮਰੀਕਾ ਭਾਰਤ ਦਾ ਹੈ ਕਰਜਾਈ – ਏਨੇ ਪੈਸੇ ਲੈਣੇ ਹਨ ਇੰਡੀਆ ਨੇ ਅਮਰੀਕਾ ਕੋਲੋਂ ਹੋ ਗਿਆ ਵੱਡਾ ਖੁਲਾਸਾ
ਤਾਜਾ ਖ਼ਬਰਾਂ
ਆਹ ਚਕੋ : ਅਮਰੀਕਾ ਭਾਰਤ ਦਾ ਹੈ ਕਰਜਾਈ – ਏਨੇ ਪੈਸੇ ਲੈਣੇ ਹਨ ਇੰਡੀਆ ਨੇ ਅਮਰੀਕਾ ਕੋਲੋਂ ਹੋ ਗਿਆ ਵੱਡਾ ਖੁਲਾਸਾ
Previous Postਹੁਣੇ ਹੁਣੇ ਅਚਾਨਕ ਲਖੇ ਸਿਧਾਣੇ ਬਾਰੇ ਆਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ : ਨਵ ਵਿਆਹਿਆ ਜੋੜਾ ਘਰੋਂ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਿਆ ਹੋ ਗਿਆ ਗਾਇਬ, ਮਚੀ ਹਾਹਾਕਾਰ