ਆਈ ਤਾਜ਼ਾ ਵੱਡੀ ਖਬਰ
ਭਾਰਤ ਦੇ ਬਹੁਤ ਸਾਰੇ ਲੋਕਾਂ ਦਾ ਇਕ ਵੱਡਾ ਹਿੱਸਾ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸਿਆ ਹੋਇਆ ਹੈ ਉਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀਆਂ ਵੱਲੋਂ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿਨ੍ਹਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਕਾਮਯਾਬੀ ਦੇ ਝੰਡੇ ਗੱਡੇ ਗਏ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਗਿਆ ਹੈ। ਹੁਣ ਆਸਟ੍ਰੇਲੀਆ ਤੋਂ ਆਈ ਵੱਡੀ ਚੰਗੀ ਖਬਰ, ਹਰੇਕ ਪੰਜਾਬੀ ਕਰ ਰਿਹਾ ਮਾਣ ਮਹਿਸੂਸ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਵਿਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਉਭਰੀ ਹੈ, ਜਿਸ ਬਾਰੇ ਪਤਾ ਲੱਗਦੇ ਹੀ ਪੰਜਾਬੀਆਂ ਵੱਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।
ਆਸਟਰੇਲੀਆ ਦੇ ਵਿਚ ਜਿਥੇ ਸਭ ਤੋਂ ਵਧੇਰੇ ਘਰਾਂ ਵਿਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਲੈ ਕੇ ਇਕ ਸਰਵੇ ਕੀਤਾ ਗਿਆ ਸੀ ਅਤੇ ਉਸ ਦੇ ਅਨੁਸਾਰ ਘਰਾਂ ਵਿੱਚ ਸਭ ਤੋਂ ਵਧੇਰੇ ਬੋਲੀ ਜਾਣ ਵਾਲੀ ਭਾਸ਼ਾ ਦੇ ਵਿੱਚ ਪੰਜਾਬੀ ਪੰਜਵੇਂ ਸਥਾਨ ਤੇ ਹੈ। ਜਿਥੇ ਵੱਡੀ ਗਿਣਤੀ ਵਿਚ ਪੰਜਾਬੀ ਆਸਟ੍ਰੇਲਿਆ ਵਿੱਚ ਵਸੇ ਹੋਏ ਹਨ ਉਥੇ ਹੀ ਪੰਜਾਬੀ ਆਸਟਰੇਲੀਆ ਵਿੱਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਉਭਰੀ ਹੈ। ਆਸਟ੍ਰੇਲੀਆ ਵਿੱਚ 2016 ਦੀ ਮਰਦਮਸ਼ੁਮਾਰੀ ਵਿੱਚ ਸਿਖਰਲੇ 10 ਤੋਂ 2021 ਵਿੱਚ ਸਿਖਰਲੇ ਪੰਜ ਤੱਕ, ਪੰਜਾਬੀ ਭਾਸ਼ਾ ਬਣ ਕੇ ਸਾਹਮਣੇ ਆਈ ਹੈ।
ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣੀ ਹੋਈ ਹੈ, ਕੀਤੇ ਗਏ ਸਰਵੇ 2021 ਦੀ ਮਰਦਮਸ਼ੁਮਾਰੀ ਦਾ ਡਾਟਾ 250 ਤੋਂ ਵੱਧ ਜਾਤਾਂ ਅਤੇ 350 ਭਾਸ਼ਾਵਾਂ ਤੋਂ ਇਕੱਤਰ ਕੀਤਾ ਗਿਆ ਸੀ। ਇਸ ਸਮੇਂ ਆਸਟਰੇਲੀਆ ਵਿਚ ਅੰਗਰੇਜ਼ੀ ਤੋਂ ਇਲਾਵਾ ਘਰ ਵਿੱਚ ਬੋਲੀਆਂ ਜਾਣ ਵਾਲੀਆਂ ਚੋਟੀ ਦੀਆਂ 5 ਭਾਸ਼ਾਵਾਂ, ਮੈਂਡਰਿਨ (2.7 ਫ਼ੀਸਦੀ), ਅਰਬੀ (1.4 ਫ਼ੀਸਦੀ), ਵੀਅਤਨਾਮੀ (1.3 ਫ਼ੀਸਦੀ), ਕੈਂਟੋਨੀਜ਼ (1.2 ਫ਼ੀਸਦੀ) ਅਤੇ ਪੰਜਾਬੀ (0.9 ਫ਼ੀਸਦੀ) ਹਨ।
ਜਿੱਥੇ ਸਰਵੇ ਵਿਚ ਦੇਖਿਆ ਗਿਆ ਹੈ ਕਿ ਪੰਜਾਬੀ ਸਭ ਤੋਂ ਵੱਧ ਪ੍ਰਸਿੱਧ ਭਾਰਤੀ ਉਪ-ਮਹਾਂਦੀਪੀ ਭਾਸ਼ਾ ਵਜੋਂ ਉਭਰੀ ਹੈ, ਇਸ ਤੋਂ ਬਾਅਦ ਹਿੰਦੀ ਅਤੇ ਨੇਪਾਲੀ ਹਨ। ਇਸ ਸਮੇਂ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਸਭ ਤੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ। ਦੂਜੇ ਸਥਾਨ ਉਪਰ ਨਿਊ ਸਾਊਥ ਵੇਲਜ਼, ਤੀਜੇ ਸਥਾਨ ਤੇ ਕੁਈਨਜ਼ਲੈਂਡ, ਚੌਥੇ ਨੰਬਰ ਤੇ ਪੱਛਮੀ ਆਸਟਰੇਲੀਆ ਅਤੇ ਪੰਜਵੇ ਸਥਾਨ ਤੇ ਦੱਖਣੀ ਆਸਟਰੇਲੀਆ ਦਾ ਨਾਮ ਹੈ। ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਦੇ ਇਸ ਸਥਾਨ ਨੂੰ ਲੈ ਕੇ ਪੰਜਾਬੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।
Previous Postਇਲਾਜ ਨਾ ਹੋਣ ਤੋਂ ਦੁਖੀ ਮਰੀਜ ਚੜ ਗਿਆ ਟੈਂਕੀ ਤੇ, ਬਾਅਦ ਚ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਸਮਝਾ ਕੇ ਹੇਠ ਉਤਾਰਿਆ
Next Postਪੰਜਾਬ ਚ ਇਥੇ ਤਾਸ਼ ਖੇਡਦੇ ਹੋਏ ਦੋਸਤਾਂ ਨੇ ਇੱਟਾਂ ਮਾਰ ਕੀਤਾ ਬੇਰਹਿਮੀ ਨਾਲ ਕਤਲ, ਦਿੱਤਾ ਰੂਹ ਕੰਬਾਊ ਘਟਨਾ ਨੂੰ ਅੰਜਾਮ