ਆਨਲਾਈਨ ਸ਼ਾਪਿੰਗ ਕਰ ਮੰਗਵਾਇਆ ਸੀ ਲੈਪਟੋਪ, ਵਿਚੋਂ ਜੋ ਨਿਕਲਿਆ ਦੇਖ ਉੱਡ ਗਏ ਹੋਸ਼

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਦੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਦੀ ਭੱਜਦੌੜ ਵਾਲੀ ਜ਼ਿੰਦਗੀ ਦੀ ਰਫਤਾਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਉਥੇ ਹੀ ਲੋਕਾਂ ਦੀ ਜ਼ਿੰਦਗੀ ਦੇ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਦਰਜ ਕੀਤੀਆਂ ਜਾ ਰਹੀਆਂ ਹਨ। ਅੱਜ ਦੇ ਦੌਰ ਵਿੱਚ ਜਿੱਥੇ ਲੋਕਾਂ ਕੋਲ ਖਰੀਦਦਾਰੀ ਲਈ ਵੀ ਸਮਾਂ ਨਹੀਂ ਰਹਿੰਦਾ ਉਥੇ ਹੀ ਲੋਕਾਂ ਵੱਲੋਂ ਘਰ ਬੈਠੇ ਹੀ ਆਨਲਾਈਨ ਖਰੀਦਦਾਰੀ ਕੀਤੀ ਜਾਂਦੀ ਹੈ। ਜਿੱਥੇ ਲੋਕਾਂ ਵੱਲੋਂ ਆਨਲਾਈਨ ਹੀ ਘਰ ਬੈਠੇ ਹੀ ਆਪਣੀ ਪਸੰਦ ਦਾ ਸਾਮਾਨ ਆਰਡਰ ਕਰ ਦਿੱਤਾ ਜਾਂਦਾ ਹੈ ਅਤੇ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਦੇ ਜ਼ਰੀਏ ਉਸ ਸਮਾਨ ਨੂੰ ਗਾਹਕਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਂਦਾ ਹੈ।

ਉੱਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਅਜਿਹਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿੱਥੇ ਅਜਿਹੀਆਂ ਕੰਪਨੀਆਂ ਦੇ ਬਹੁਤ ਸਾਰੇ ਫਾਇਦੇ ਹੋਏ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਆਨਲਾਈਨ ਸ਼ਾਪਿੰਗ ਕਰਕੇ ਮੰਗਵਾਇਆ ਗਿਆ ਸੀ ਲੈਪਟਾਪ ਜਿਸ ਵਿੱਚੋਂ ਨਿਕਲਿਆ ਉਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਓਨਲਾਈਨ ਸ਼ੋਪਿੰਗ ਕੀਤੇ ਜਾਣ ਦਾ ਮਾਮਲਾ ਬੰਗਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੀਵਾਲੀ ਦੇ ਮੌਕੇ ਤੇ ਚੱਲ ਰਹੇ ਆਫਰ ਦੇ ਦੌਰਾਨ ਇੱਕ ਯੂਜ਼ਰ ਚਿਨਮਯਾ ਵੱਲੋਂ flipkart ਤੇ ਇਕ ਗੇਮਿੰਗ ਲੈਪਟਾਪ ਮੰਗਵਾਇਆ ਗਿਆ ਸੀ।

ਜਿਸ ਵਾਸਤੇ ਉਸ ਵੱਲੋਂ 55,990 ਰੁਪਏ ਦੀ ਰਕਮ ਵੀ ਅਦਾ ਕੀਤੀ ਗਈ ਸੀ। ਇਹ ਪਰਿਵਾਰ ਉਸ ਸਮੇਂ ਵਧੇਰੇ ਪ੍ਰੇਸ਼ਾਨੀ ਵਿਚ ਪੈ ਗਿਆ ਜਦੋਂ ਇਸ ਬਕਸੇ ਨੂੰ ਖੋਲ੍ਹੇ ਜਾਣ ਤੇ ਉਸ ਵਿੱਚੋ ਗੇਮਿੰਗ ਲੈਪਟਾਪ ਦੀ ਜਗ੍ਹਾ ਉਪਰ ਕੂੜਾ,ਪੱਥਰ ਅਤੇ ਪੁਰਾਣੇ ਕੰਪਿਊਟਰ ਦੇ ਪੁਰਾਣੇ ਹਿੱਸੇ ਬਰਾਮਦ ਹੋਏ ਹਨ।

ਜਿਸ ਨੂੰ ਦੇਖਦੇ ਹੀ ਇਸ ਡਿਲਵਰੀ ਬਾਕਸ ਨੂੰ ਵਾਪਸ ਕੀਤੇ ਜਾਣ ਵਾਸਤੇ ਬੇਨਤੀ ਦਾਇਰ ਕਰ ਦਿੱਤੀ ਗਈ। ਜਦ ਕਿ ਕੰਪਨੀ ਵੱਲੋਂ ਰਿਫੰਡ ਦਾ ਭਰੋਸਾ ਦਿੱਤਾ ਗਿਆ ਹੈ ਪਰ ਵਿਕਰੇਤਾ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ flipkart ਵੱਲੋਂ ਖੋਲ੍ਹੇ ਗਏ ਬਕਸੇ ਦੀ ਡਿਲਵਰੀ ਨੂੰ ਵਾਪਸ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।