ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਚਲਦਿਆਂ ਕਈ ਵਿਸ਼ਵ ਦੇ ਸਾਰੇ ਦੇਸ਼ਾਂ ਵੱਲੋਂ ਹਵਾਈ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਆਪੋ ਆਪਣੇ ਦੇਸ਼ਾਂ ਨੂੰ ਤਾਲਾਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕਰੋਨਾ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਿਆ ਜਾ ਸਕੇ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਦੇ ਹਾਲਾਤ ਕਾਫੀ ਗੰ-ਭੀ-ਰ ਬਣ ਗਏ ਸਨ ਜਿਸ ਦੇ ਚਲਦਿਆਂ ਕਈ ਦੇਸ਼ਾਂ ਵੱਲੋਂ ਭਾਰਤ ਦੇ ਯਾਤਰੀਆਂ ਤੇ ਪਾ-ਬੰ-ਦੀ ਲਗਾ ਦਿੱਤੀ ਗਈ ਸੀ। ਪਰ ਹੁਣ ਕਰੋਨਾ ਦੇ ਲਗਾਤਾਰ ਘੱਟ ਰਹੇ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤੀਆਂ ਲਈ ਵੀਜ਼ੇ ਖੋਲ ਦਿੱਤੇ ਗਏ ਹਨ ਅਤੇ ਨਾਲ ਹੀ ਕ੍ਰੋਨਾ ਪ੍ਰੋਟੋਕਾਲ ਦੀ ਪਾਲਣਾ ਅਤੇ ਕਰੋਨਾ ਵੈਕਸੀਨੇਸ਼ਨ ਲਾਜ਼ਮੀ ਕੀਤਾ ਗਿਆ ਹੈ।
ਭਾਰਤੀਆਂ ਲਈ ਤਿੰਨ ਹੋਰ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀਆਂ ਸਰਹੱਦਾਂ ਖੋਲਣ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਜਰਮਨੀ ਅਤੇ ਮਾਲਦੀਵ ਦੇ ਦੇਸ਼ਾਂ ਵੱਲੋਂ ਭਾਰਤੀਆਂ ਲਈ ਵੀਜ਼ੇ ਖੋਲ੍ਹ ਦਿੱਤੇ ਗਏ ਹਨ ਜੇਕਰ ਉਨ੍ਹਾਂ ਦੀ ਦੂਜੀ ਲਹਿਰ ਦੇ ਚਲਦਿਆਂ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਦੇਸ਼ਾਂ ਦੇ ਫੈਸਲੇ ਨਾਲ ਬਹੁਤ ਸਾਰੇ ਭਾਰਤੀ ਸਲਾਮੀ ਅਗਲੇ ਹਫਤੇ ਤੋਂ ਇਨ੍ਹਾਂ ਦੇਸ਼ਾਂ ਵਿਚ ਗੈਰ-ਜਰੂਰੀ ਯਾਤਰਾ ਲਈ ਜਾ ਸਕਦੇ ਹਨ, ਕੈਨੇਡਾ ਦੀ ਯਾਤਰਾ ਲਈ covid-19 ਟੈਸਟ ਦੀ ਨੈਗੇਟਿਵ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ ਅਤੇ ਕਰੋਨਾ ਦੇ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣੀਆਂ ਜ਼ਰੂਰੀ ਹਨ।
ਕੈਨੇਡੀਅਨ ਸਰਕਾਰ ਵੱਲੋਂ ਕੌਵਿਸ਼ੀਲਡ, ਜਾਨਸਨ ਐਡ ਜਾਨਸਨ, ਮਾਡਰਨਾ ਅਤੇ ਫਾਈਜ਼ਰ ਬਾਇਓਐਨਟੈੱਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੂਸ ਦੀ ਵੈਕਸੀਨ ਸਪੂਤਨਿਕ ਅਤੇ ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸਿਨ ਨੂੰ ਅਜੇ ਤੱਕ ਕੈਨੇਡਾ ਸਰਕਾਰ ਵੱਲੋਂ ਮਨਜੂਰ ਨਹੀਂ ਕੀਤਾ ਗਿਆ।
ਜਰਮਨ ਵਿੱਚ ਭਾਰਤ ਦੇ ਰਾਜਦੂਤ ਵਾਲਟਰ ਜੇ ਲਿੰਡਰ ਨੇ ਭਾਰਤ ਸਮੇਤ 5 ਡੈਲਟਾ ਵੇਰੀਆਂਟ ਪ੍ਰ-ਭਾ-ਵ-ਤ ਦੇਸ਼ਾਂ ਤੂੰ ਪਾਬੰਦੀ ਹਟਾ ਦਿੱਤੀ ਹੈ, ਅਤੇ ਕਰੋਨਾ ਨੈਗੇਟਿਵ ਯਾਤਰੀਆਂ ਅਤੇ covid-19 ਦੋਵਾਂ ਖੁਰਾਕਾਂ ਲਗਾਉਣ ਵਾਲੇ ਯਾਤਰੀਆਂ ਨੂੰ ਹੀ ਜਰਮਨ ਵਿੱਚ ਬਿਨਾਂ ਕੁਆਰੰਟੀਨ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਮਾਲਦੀਵ ਵੱਲੋਂ 15 ਜੁਲਾਈ ਤੋਂ ਮੁੜ ਹਵਾਈ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ ਅਤੇ ਯਾਤਰੀਆਂ ਨੂੰ ਇੱਕ ਨੈਗਿਟਿਵ ਆਰਟੀ-ਪੀ ਸੀ ਆਰ ਟੈਸਟ ਰਿਪੋਰਟ ਲਾਜ਼ਮੀ ਰੱਖਣੀ ਹੋਵੇਗੀ।
Previous Postਹੁਣੇ ਹੁਣੇ ਕਨੇਡਾ ਚ ਟਰੂਡੋ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ
Next Postਤੋਬਾ ਤੋਬਾ ਆਹ ਤੇ ਜੱਗੋਂ ਤੇਰਵੀਂ ਹੋ ਗਈ – ਕੁੜੀ ਨੇ ਮੁੰਡਾ ਵੀ ਕਨੇਡਾ ਸਦ ਲਿਆ ਪਰ ਫਿਰ ਪੈ ਗਿਆ ਇਹ ਭੀਚਕੜਾ