ਆਈ ਤਾਜਾ ਵੱਡੀ ਖਬਰ
ਦੇਸ਼ ਦੇ ਸਾਰੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਪਿਛਲੇ ਅੱਠ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੁਣ ਤੱਕ ਦੀਆਂ 11 ਦੌਰ ਦੀਆਂ ਬੈਠਕ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉਥੇ ਹੀ ਕਿਸਾਨਾਂ ਨੇ ਵੀ ਆਖਿਆ ਹੈ ਕਿ ਜਦੋਂ ਤਕ ਸਰਕਾਰ ਵੱਲੋਂ ਇਨ੍ਹਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਹੁਣ ਆਖਰ ਅੱਕੇ ਹੋਏ ਕਿਸਾਨਾਂ ਵੱਲੋਂ 8 ਤਰੀਕ ਨੂੰ 8 ਮਿੰਟਾਂ ਲਈ ਇਹ ਅਨੋਖਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਹੁਣ ਕਿਸਾਨਾਂ ਵੱਲੋਂ ਇਹ ਕੰਮ ਕੀਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਵੱਲੋਂ ਹੁਣ 8 ਤਰੀਕ ਵਾਸਤੇ ਇਕ ਅਜਿਹਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਕਿਸਾਨਾਂ ਵੱਲੋਂ 8 ਤਰੀਕ ਨੂੰ ਸਾਰੇ ਰਾਜ ਮਾਰਗਾਂ ਅਤੇ ਕੌਮੀ ਮਾਰਗ ਉਪਰ ਆਪਣੇ ਵਾਹਨ ਖੜ੍ਹੇ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ ਬੁਲੰਦ ਕਰਨ ਲਈ ਅੱਠ ਮਿੰਟ ਲਗਾਤਾਰ ਹਾਰਨ ਵਜਾਏ ਜਾਣਗੇ। ਇਸ ਤਰ੍ਹਾਂ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਕੋਈ ਵੀ ਜਾਮ ਨਹੀਂ ਲਗਾਇਆ ਜਾਵੇਗਾ।
ਉਥੇ ਹੀ ਕਿਸਾਨ ਸਾਂਝੇ ਮੋਰਚੇ ਵੱਲੋਂ ਵੀ ਦੇਸ਼ ਭਰ ਵਿੱਚ ਇਸ ਅੰਦੋਲਨ ਨੂੰ ਸਮਰਥਨ ਦੇਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ। 8 ਤਰੀਕ ਨੂੰ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਰਾਜ ਅਤੇ ਕੌਮੀ ਮਾਰਗ ਉਪਰ ਕਿਸਾਨਾਂ ਵੱਲੋਂ ਵਾਹਨ ਖੜ੍ਹੇ ਕਰਕੇ ਹਾਰਨ ਵਜਾਏ ਜਾਣਗੇ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਹੈ ਕਿ 17 ਜੁਲਾਈ ਤੋਂ ਸ਼ੁਰੂ ਹੋ ਰਹੇ ਲੋਕ ਸਭਾ ਦੇ ਸੈਸ਼ਨ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਕਿਸਾਨਾਂ ਦਾ ਮੁੱਦਾ ਚੁੱਕੇ ਜਾਣ ਲਈ ਆਖਿਆ ਜਾਵੇਗਾ।
ਉਥੇ ਹੀ ਵਿਰੋਧੀ ਧਿਰਾਂ ਤੋਂ ਮੰਗ ਕਰਨਗੇ ਕੇ ਵਾਕਆਉਟ ਕਰਦੇ ਹੋਏ ਸਰਕਾਰ ਨੂੰ ਫਾਇਦਾ ਪਹੁੰਚਾਉਣ ਦੀ ਥਾਂ ਤੇ ਸਦਨ ਦੀ ਕਾਰਵਾਈ ਨਾ ਚੱਲਣ ਦਿੱਤੀ ਜਾਵੇ। ਉਨ੍ਹਾਂ ਦਸਿਆ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ ਥਾਲੀਆਂ ਵਜਾਈਆਂ ਗਈਆਂ ਸਨ ਉਸੇ ਤਰ੍ਹਾਂ ਹੁਣ ਕਿਸਾਨਾਂ ਵੱਲੋਂ ਹਾਰਨ ਵਜਾਏ ਜਾਣਗੇ। ਉਥੇ ਹੀ ਮਹਿੰਗਾਈ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪਰਿਵਾਰ ਵਿੱਚੋਂ ਮਹਿਲਾਵਾਂ ਇਸ ਪ੍ਰਦਰਸ਼ਨ ਵਿਚ ਆਉਣਗੀਆਂ ਅਤੇ ਇਸ ਲਈ ਸਿਲੰਡਰ ਰੱਖ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
Previous Postਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ – ਨਵੀਂ ਵਿਆਹੀ ਜੋਡ਼ੇ ਦੀ ਹੋਈ ਇਥੇ ਇਸ ਤਰਾਂ ਭਿਆਨਕ ਮੌਤ
Next Postਖੁਸ਼ਖਬਰੀ : ਵਿਆਹ ਸਮਾਗਮਾਂ ਲਈ ਇਥੇ ਹੋ ਗਿਆ ਹੁਣ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ