ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਵਿੱਚ ਹਵਾਈ ਆਵਾਜਾਈ ਨੂੰ ਬਾਕੀ ਆਵਾਜਾਈ ਦੇ ਮੁਕਾਬਲੇ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਵੀ ਰੋਜ਼ਾਨਾ ਹੀ ਕਈ ਹਵਾਈ ਹਾਦਸਿਆਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਵਿਚ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਅਜਿਹੇ ਹਾਦਸੇ ਜਾਂ ਤਾਂ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਦੇ ਹਨ ਤੇ ਜਾਂ ਫਿਰ ਕਿਸੇ ਕਰਮਚਾਰੀ ਵੱਲੋਂ ਕੀਤੀ ਗਈ ਅਣਗਹਿਲੀ ਦਾ ਨਤੀਜਾ ਭੁਗਤਦੇ ਹਨ। ਰੂਸ ਨੂੰ ਅਮਰੀਕਾ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ ਜੋ ਵਿਸ਼ਵ ਭਰ ਵਿੱਚ ਆਪਣੇ ਬਣਾਏ ਹ-ਥਿ-ਆ-ਰ ਅਤੇ ਏਅਰ ਕਰਾਫ਼ਟ ਨੂੰ ਲੈ ਕੇ ਮਸ਼ਹੂਰ ਹੈ।
ਪਰ ਰੂਸ ਦੇ ਇੱਕ ਹਵਾਈ ਜਹਾਜ਼ ਦੀ ਸਮੁੰਦਰ ਵਿਚ ਕ੍ਰੈਸ਼ ਹੋਣ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਦੇ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕੀ 1969 ਤੋਂ 1986 ਦੇ ਦੌਰਾਨ ਐਂਟੋਨੋਵ ਕੰਪਨੀ ਦੁਆਰਾ ਅਜਿਹੇ ਛੋਟੇ ਫੌਜੀ ਅਤੇ ਨਾਗਰਿਕ ਹਵਾਈ ਜਹਾਜ ਤਿਆਰ ਕੀਤੇ ਗਏ ਸਨ। ਅਜਿਹਾ ਹੀ ਇਕ ਜਹਾਜ਼ ਜਿਸ ਦਾ ਫਲਾਈਟ ਨੰਬਰ AN-36 ਸੀ ਵਿਚ 28 ਲੋਕ ਸਵਾਰ ਸਨ ਕਮਚਟਕਾ ਪੇਨਿੰਸੁਲਾ ਤੋਂ ਪਲਾਨਾ ਲਈ ਉਡਾਨ ਭਰ ਰਿਹਾ ਸੀ ਪਰ ਅਚਾਨਕ ਹੀ ਉਸ ਦਾ ਸੰਪਰਕ ਏਅਰ ਟਰੈਫਿਕ ਕੰਟਰੋਲ ਨਾਲੋਂ ਟੁੱਟ ਗਿਆ।
ਇਸ ਦੀ ਜਾਣਕਾਰੀ ਖੇਤਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਜ਼ਹਾਜ ਸ਼ਾਇਦ ਸਮੁੰਦਰ ਕ੍ਰੇਸ਼ ਹੋ ਗਿਆ ਹੈ। ਰਸ਼ੀਆ ਦੀ ਇੱਕ ਨਿਊਜ਼ ਏਜੰਸੀ ਏ ਏ ਐਫ ਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਗ੍ਰਸਤ ਹੋਏ ਜਹਾਜ਼ ਵਿੱਚ ਪਾਇਲਟ ਅਤੇ ਬਾਕੀ ਕਰਮਚਾਰੀਆਂ ਦੀ ਗਿਣਤੀ ਛੇ ਸੀ ਉਥੇ ਹੀ 22 ਲੋਕ ਇਸ ਜਹਾਜ਼ ਵਿਚ ਸਫ਼ਰ ਕਰ ਰਹੇ ਸਨ ਜਿਨ੍ਹਾਂ ਵਿੱਚ ਇਕ ਜਾਂ ਦੋ ਬੱਚੇ ਵੀ ਸ਼ਾਮਿਲ ਹਨ।
ਟੀ ਏ ਐਸ ਐਮ ਨੂੰ ਇਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਸਮੁੰਦਰ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਹੈ ਜਦਕਿ ਇਕ ਹੋਰ ਨਿਊਜ਼ ਮੀਡੀਆ ਬੇਖਬਰੀ ਨੇ ਦੱਸਿਆ ਹੈ ਕਿ ਪਲਾਨਾ ਸ਼ਹਿਰ ਦੇ ਕੋਲ ਪੈਂਦੀ ਇਕ ਕੋਲੇ ਦੀ ਖਾਣ ਦੇ ਕੋਲ ਹੀ ਜਹਾਜ ਦਾ ਮਲਬਾ ਪ੍ਰਾਪਤ ਹੋਇਆ ਹੈ। ਉਥੇ ਹੀ ਜਾਂਚ ਅਧਿਕਾਰੀਆਂ ਵੱਲੋਂ ਇਸ ਘਟਨਾ ਲਈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਨਾਲ ਹੀ ਸਾਰੇ ਯਾਤਰੀਆਂ ਦੇ ਮਾਰੇ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਇੰਟਰਫੇਕਸ ਨਿਊਜ਼ ਏਜੰਸੀ ਨੇ ਮੌਸਮ ਵਿਭਾਗ ਦੇ ਹਵਾਲੇ ਤੋਂ ਜਾਣਕਾਰੀ ਦਿਤੀ ਹੈ ਕਿ ਸ਼ਾਇਦ ਖਰਾਬ ਮੌਸਮ ਹੋਣ ਦੀ ਵਜ੍ਹਾ ਨਾਲ ਜਹਾਜ ਦੁਰਘਟਨਾਗ੍ਰਸਤ ਹੋ ਗਿਆ ਹੈ।
Previous Postਹੁਣੇ ਹੁਣੇ ਪੰਜਾਬ ਚ ਇਥੇ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਪੰਜਾਬ ਚ 7 ਜੁਲਾਈ ਸਵੇਰੇ 8 ਤੋਂ 10 ਜੁਲਾਈ ਸਵੇਰੇ 8 ਵਜੇ ਤੱਕ ਲਈ ਹੋ ਗਿਆ ਇਹ ਐਲਾਨ