ਆਈ ਤਾਜਾ ਵੱਡੀ ਖਬਰ
ਸਾਲ 2019 ਦੇ ਵਿਚ ਅਕਤੂਬਰ ਮਹੀਨੇ ਇੱਕ ਅਜਿਹੀ ਬਿਮਾਰੀ ਨੇ ਇਸ ਸੰਸਾਰ ਵਿਚ ਦਸਤਕ ਦਿੱਤੀ ਸੀ ਸ਼ਾਇਦ ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ। ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸਫ਼ਰ ਸ਼ੁਰੂ ਹੋਇਆ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਕੁਝ ਦਿਨਾਂ ਦੇ ਵਿਚ ਹੀ ਆਪਣਾ ਮਰੀਜ਼ ਬਣਾ ਲਿਆ। ਇਸ ਤੋਂ ਬਾਅਦ ਦੇ ਅਗਲੇ ਛੇ ਮਹੀਨਿਆਂ ਦੌਰਾਨ ਹੀ ਇਸ ਬਿਮਾਰੀ ਨੇ ਪੂਰੇ ਸੰਸਾਰ ਉਪਰ ਆਪਣਾ ਹੱਲਾ ਬੋਲ ਦਿੱਤਾ। ਜਿਸ ਨਾਲ ਹੁਣ ਤੱਕ ਪੂਰੇ ਵਿਸ਼ਵ ਭਰ ਦੇ ਵਿਚ 9 ਕਰੋੜ 74 ਲੱਖ ਤੋਂ ਵੱਧ ਲੋਕ ਸੰ-ਕ੍ਰ-ਮਿ-ਤ ਹੋ ਚੁੱਕੇ ਹਨ।
ਹੁਣ ਇਸ ਬਿਮਾਰੀ ਦਾ ਦੂਜਾ ਵੱਡਾ ਹ-ਮ-ਲਾ ਇਸ ਵਿਸ਼ਵ ਉੱਪਰ ਕਹਿਰ ਬਣ ਕੇ ਬਰਸ ਰਿਹਾ ਹੈ। ਇਸ ਦੇ ਸਭ ਤੋਂ ਵੱਧ ਮਾਮਲੇ ਯੂਰਪ ਅਤੇ ਅਫਰੀਕਾ ਦੇਸ਼ਾਂ ਦੇ ਵਿਚ ਸਾਹਮਣੇ ਆ ਰਹੇ ਹਨ। ਫਿਲਹਾਲ ਵੱਖ ਵੱਖ ਦੇਸ਼ਾਂ ਵੱਲੋਂ ਇਸ ਬਿਮਾਰੀ ਤੋਂ ਬਚਾਅ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਸ਼ਾਇਦ ਇਸ ਦੇ ਫਲਸਰੂਪ ਹੀ ਕੁਝ ਦੇਸ਼ਾਂ ਦੇ ਵਿਚ ਇਸ ਲਾਗ ਦੀ ਬਿਮਾਰੀ ਦੀ ਰਫ਼ਤਾਰ ਘਟਣੀ ਸ਼ੁਰੂ ਹੋ ਗਈ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਵਿਚ ਗਿਰਾਵਟ ਦੇਖੀ ਗਈ ਹੈ।
ਦੇਸ਼ ਦੇ ਸੂਬੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਨਵੇਂ ਆ ਰਹੇ ਮਰੀਜ਼ਾਂ ਦੀ ਗਿਣਤੀ ਘੱਟ ਚੁੱਕੀ ਹੈ। ਦਿਨ ਵੀਰਵਾਰ ਨੂੰ ਪੰਜਾਬ ਦੇ ਅੰਦਰ ਕੁੱਲ 181 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਸ ਬਿਮਾਰੀ ਕਾਰਨ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਤੱਕ ਇਸ ਬਿਮਾਰੀ ਦੇ ਕਾਰਨ ਪੰਜਾਬ ਵਿਚ 171,316 ਲੋਕ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 5,535 ਲੋਕ ਇਸ
ਬਿਮਾਰੀ ਦੀ ਤਾਬ ਨਾ ਝੱਲਦੇ ਹੋਏ ਇਸ ਦੁਨੀਆਂ ਤੋਂ ਰੁ-ਖ਼-ਸ-ਤ ਹੋ ਗਏ। ਅੱਜ ਪੂਰੇ ਪੰਜਾਬ ਦੇ ਵਿੱਚ 14,850 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 181 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹੁਣ ਤੱਕ ਪੰਜਾਬ ਦੇ ਵਿਚ 4,307,614 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।
Previous Postਹੁਣੇ ਹੁਣੇ ਇਥੇ ਆਇਆ ਵੱਡਾ ਭੁਚਾਲ , ਮਚੀ ਹਾਹਾਕਾਰ
Next Postਖੇਤੀ ਕਨੂੰਨਾਂ ਦਾ ਕਰਕੇ ਹੁਣੇ ਹੁਣੇ ਮੋਦੀ ਨੂੰ ਲੱਗਾ ਵੱਡਾ ਝਟੱਕਾ- ਆਈ ਇਹ ਵੱਡੀ ਤਾਜਾ ਖਬਰ