ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਫੈਲੀ ਹੋਈ ਕਰੋਨਾ ਦਾ ਪ੍ਰਕੋਪ ਅਜੇ ਤੱਕ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਪੁਖਤਾ ਇੰਤਜ਼ਾਮ ਦੇ ਤਹਿਤ ਸੂਬੇ ਅੰਦਰ ਕਰੋਨਾ ਕੇਸਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸਰਦੀ ਦੇ ਵਧਣ ਕਾਰਨ ਕਰੋਨਾ ਕੇਸਾਂ ਵਿੱਚ ਵਾਧੇ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਪਹਿਲਾਂ ਹੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ, ਤਾ ਜੋ ਇਸ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਕੇਸਾਂ ਵਿਚ ਕਮੀ ਦੇਖੀ ਜਾ ਰਹੀ ਹੈ। ਪੰਜਾਬ ਅੰਦਰ 24 ਘੰਟਿਆਂ ਦੇ ਵਿੱਚ 409 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਅੱਜ 19 ਲੋਕ ਕਰੋਨਾ ਦੀ ਜੰਗ ਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਪੰਜਾਬ ਸੂਬੇ ਅੰਦਰ ਹੁਣ ਤੱਕ 161053 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ । ਇਨ੍ਹਾਂ ਮਰੀਜ਼ਾਂ ਵਿੱਚੋਂ 5117 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਸੂਬੇ ਅੰਦਰ ਅੱਜ ਕੁੱਲ 24450 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ।

ਜਿਨ੍ਹਾਂ ‘ਚੋਂ 409 ਲੋਕ ਪਾਜ਼ੇਟਿਵ ਪਾਏ ਗਏ ਹਨ। ਪੰਜਾਬ ਵਿੱਚ 3558306 ਲੋਕਾਂ ਦੀ ਹੁਣ ਤੱਕ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਪਹਿਲਾਂ ਦੇ ਮੁਕਾਬਲੇ ਪੰਜਾਬ ਦੇ ਜ਼ਿਲਿਆਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ 22 ਜਿਲਿਆਂ ਦੇ ਵਿੱਚ ਦਰਜ ਕੀਤੇ ਗਏ ਮਰੀਜ਼ਾਂ ਦੀ ਸੂਚੀ ਇਸ ਤਰ੍ਹਾਂ ਹੈ। ਜਿਸ ਵਿਚ ਅੱਜ ਪਟਿਆਲਾ 24, ਐਸ. ਏ. ਐਸ. ਨਗਰ 101, ਅੰਮ੍ਰਿਤਸਰ 39, ਗੁਰਦਾਸਪੁਰ 13, ਬਠਿੰਡਾ 16, ਸ੍ਰੀ ਮੁਕਤਸਰ ਸਾਹਿਬ 4, ਫਾਜ਼ਿਲਕਾ 4,

ਮੋਗਾ 3, ਰੋਪੜ 24, ਫਤਿਹਗੜ੍ਹ ਸਾਹਿਬ 7, ਬਰਨਾਲਾ 2, ਤਰਨਤਾਰਨ 5, ਐਸ. ਬੀ. ਐਸ. ਨਗਰ 2 , ਮਾਨਸਾ ਤੋਂ 1 ,ਹੁਸ਼ਿਆਰਪੁਰ 18, ਫਿਰੋਜ਼ਪੁਰ 2, ਪਠਾਨਕੋਟ 8, ਸੰਗਰੂਰ 8, ਕਪੂਰਥਲਾ 4, ਫਰੀਦਕੋਟ 6,ਲੁਧਿਆਣਾ ‘ਚ 70, ਜਲੰਧਰ 48,ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜੋ ਕਰੋਨਾ ਨਾਲ ਆਪਣੀ ਜੰਗ ਹਾਰ ਗਏ ਹਨ ਉਨ੍ਹਾਂ ਮਰੀਜਾਂ ਦੀ ਗਿਣਤੀ 19 ਦਰਜ ਕੀਤੀ ਗਈ ਹੈ। ਜਿਨ੍ਹਾਂ ਦੀ ਸੂਚੀ ਇਸ ਤਰਾਂ ਹੈ। ਲੁਧਿਆਣਾ ਵਿੱਚ 5, ਜਲੰਧਰ 3,ਐਸ ਏ ਐਸ ਨਗਰ 4, ਪਟਿਆਲਾ 1, ਰੋਪੜ ‘ਚ 1 ,ਬਰਨਾਲਾ 1, ਬਠਿੰਡਾ 1, ਫਾਜ਼ਿਲਕਾ 1, ਗੁਰਦਾਸਪੁਰ 1, ਮਾਨਸਾ 1, ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ।