ਆਈ ਤਾਜਾ ਵੱਡੀ ਖਬਰ
ਸੰਸਾਰ ਦੇ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਧਮ ਹੋਣੀ ਸ਼ੁਰੂ ਹੋ ਗਈ ਹੈ। ਇਸ ਸਮੇਂ ਪੂਰੇ ਵਿਸ਼ਵ ਭਰ ਦੇ ਵਿਚ ਇਸ ਲਾਗ ਦੀ ਬਿਮਾਰੀ ਦੀ ਦੂਸਰੀ ਵੱਡੀ ਲਹਿਰ ਚੱਲ ਰਹੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਦੇਸ਼ਾਂ ਵੱਲੋਂ ਇਸ ਤੋਂ ਰੋਕਥਾਮ ਵਾਸਤੇ ਕਈ ਤਰ੍ਹਾਂ ਦੇ ਉੱਚ ਪ੍ਰਬੰਧ ਕੀਤੇ ਗਏ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ ਫਾਈਜ਼ਰ ਅਤੇ ਬਾਇਓਨਟੈਕ ਦੀ ਸਾਂਝੀ ਭਾਈਵਾਲ ਨਾਲ ਤਿਆਰ ਕੀਤੀ ਗਈ ਵੈਕਸੀਨ ਦੀ ਵਰਤੋਂ ਵੀ ਆਪਣੇ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ।
ਦੁਨੀਆਂ ਦੇ ਕਈ ਵੱਡੇ ਮੁਲਕਾਂ ਵੱਲੋਂ ਇਸ ਵੈਕਸੀਨ ਦੀ ਵੱਡੀ ਖੇਪ ਮੰਗਾਈ ਜਾ ਰਹੀ ਹੈ। ਭਾਰਤ ਦੇਸ਼ ਦੇ ਸੂਬੇ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਪੰਜਾਬ ਸੂਬੇ ਵਿੱਚ ਕੁੱਲ 11,795 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਕੁੱਲ ਨਵੇਂ 464 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿਚ ਹੁਣ ਤੱਕ 3,533,856 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ 21 ਲੋਕਾਂ ਦੀ ਮੌਤ ਹੋਈ ਹੈ।
ਹੁਣ ਤੱਕ ਇਸ ਬਿਮਾਰੀ ਦੇ ਨਾਲ ਪੰਜਾਬ ਵਿਚ ਸੰ-ਕ੍ਰ-ਮਿ-ਤ ਮਰੀਜ਼ਾਂ ਦੀ ਗਿਣਤੀ ਵੱਧ ਕੇ 160,659 ਹੋ ਗਈ ਹੈ। ਅੱਜ ਆਏ 464 ਮਾਮਲਿਆਂ ਵਿਚੋਂ ਲੁਧਿਆਣਾ ਤੋਂ 65, ਜਲੰਧਰ 90, ਪਟਿਆਲਾ 23, ਐਸਏਐਸ ਨਗਰ 97, ਅੰਮ੍ਰਿਤਸਰ 44, ਗੁਰਦਾਸਪੁਰ 15, ਬਠਿੰਡਾ 18, ਹੁਸ਼ਿਆਰਪੁਰ 20, ਫਿਰੋਜ਼ਪੁਰ 5, ਪਠਾਨਕੋਟ 25, ਕਪੂਰਥਲਾ 5, ਫਰੀਦਕੋਟ 6, ਸ੍ਰੀ ਮੁਕਤਸਰ ਸਾਹਿਬ 6, ਫਾਜ਼ਿਲਕਾ 14, ਮੋਗਾ 4, ਰੋਪੜ 10,
ਫਤਹਿਗੜ੍ਹ ਸਾਹਿਬ 3, ਬਰਨਾਲਾ 2, ਤਰਨਤਾਰਨ 2, ਐਸਬੀਐਸ ਨਗਰ 3, ਅਤੇ ਮਾਨਸਾ ਤੋਂ 7 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਤਾਬ ਨਾ ਝੱਲਦੇ ਹੋਏ ਅੱਜ ਸੂਬੇ ਵਿਚ 21 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ 2, ਫ਼ਰੀਦਕੋਟ 2, ਗੁਰਦਾਸਪੁਰ 1, ਹੁਸ਼ਿਆਰਪੁਰ 5, ਜਲੰਧਰ 2, ਐਸਏਐਸ ਨਗਰ 3, ਸ਼੍ਰੀ ਮੁਕਤਸਰ ਸਾਹਿਬ 1, ਪਟਿਆਲਾ 3 ਅਤੇ ਸੰਗਰੂਰ ਤੋਂ 2 ਲੋਕਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।
Previous Postਕਿਸਾਨਾਂ ਕਰਕੇ ਕੰਗਨਾ ਰਣੌਤ ਨਾਲ ਪੰਗਾ ਲੈਣ ਵਾਲੇ ਦਿਲਜੀਤ ਦੁਸਾਂਝ ਬਾਰੇ ਹੁਣ ਆ ਗਈ ਇਹ ਵੱਡੀ ਖਬਰ
Next Postਆਖਰ ਅੱਕ ਕੇ ਹੁਣ ਸੁਖਬੀਰ ਹਰਸਿਮਰਤ ਬਾਦਲ ਨੇ ਖੋਲ੍ਹੇ ਅੰਦਰਲੀ ਪੋਲ, ਕੇਂਦਰ ਦੀਆਂ ਏਜੰਸੀਆਂ ਕੀ ਕਰਦੀਆਂ ਬੀਬੀ ਬਾਦਲ ਨੂੰ ਸਭ ਪਤਾ ਹੈ