ਹੁਣੇ ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਚਲਦੇ ਹੋਏ ਪੂਰੇ ਵਿਸ਼ਵ ਦੇ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਪਾਬੰਦੀਆਂ ਦੇ ਵਿਚ ਅੰਤਰਰਾਸ਼ਟਰੀ ਉਡਾਨਾਂ ਨੂੰ ਵੀ ਮਾਰਚ ਦੇ ਮਹੀਨੇ ਰੱਦ ਕਰ ਦਿੱਤਾ ਗਿਆ ਸੀ। ਫਿਲਹਾਲ ਅਜੇ ਵੀ ਇਹ ਉਡਾਨਾਂ ਪੂਰਨ ਤਰੀਕੇ ਦੇ ਨਾਲ ਨਹੀਂ ਚਲਾਈਆਂ ਜਾ ਰਹੀਆਂ ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਹੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਏਅਰ ਇੰਡੀਆ ਵੱਲੋਂ ਦੋ ਯਾਤਰੀਆਂ ਨੂੰ ਦੁਬਈ ਦਾ ਹਵਾਈ ਸਫ਼ਰ ਕਰਨ ਤੋਂ ਰੋਕ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਯਾਤਰੀਆਂ ਕੋਲ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਸਰਕਾਰੀ ਲੈਬਾਰਟਰੀ ਦੀ ਸੀ ਜਿਸ ਨੂੰ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਠੁਕਰਾ ਦਿੱਤਾ। ਜਿਸ ਕਾਰਨ ਦੁਬਈ ਜਾਣ ਵਾਲੇ ਦੋ ਬੱਚੇ ਅੰਮ੍ਰਿਤਸਰ ਏਅਰਪੋਰਟ ਉਪਰ ਹੀ ਰਹਿ ਗਏ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ 11:30 ਵਜੇ ਏਅਰ ਇੰਡੀਆ ਦੀ ਉਡਾਣ ਚੱਲਣੀ ਸੀ। ਸਫ਼ਰ ਕਰਨ ਵੇਲੇ ਤਮਾਮ ਯਾਤਰੀਆਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਨੂੰ ਚੈੱਕ ਕੀਤਾ ਜਾਂਦਾ ਹੈ।
ਇਸ ਵਰਤਾਰੇ ਦੌਰਾਨ ਹੀ ਦੋ ਬੱਚੇ ਦੁਬਈ ਜਾਣ ਵਾਸਤੇ ਸਰਕਾਰੀ ਰਿਪੋਰਟ ਲੈ ਕੇ ਆਏ ਸਨ। ਜਿਸ ਨੂੰ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਕਿ ਉਹ ਸਰਕਾਰੀ ਰਿਪੋਰਟ ਉਪਰ ਵਿਸ਼ਵਾਸ਼ ਨਹੀਂ ਕਰਦੇ। ਉਧਰ ਦੂਜੇ ਪਾਸੇ ਦੁਬਈ ਸਫਰ ਕਰਨ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਕੋਰੋਨਾ ਟੈਸਟ ਦੀ ਰਿਪੋਰਟ ਸਰਕਾਰੀ ਹਸਪਤਾਲ ਤੋਂ ਇਸ ਕਾਰਨ ਬਣਾਈ ਸੀ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਰਸਤੇ ਵਿਚ ਕਿਸੇ ਕਿਸਮ ਦੀ ਦਿੱ-ਕ- ਤ ਦਾ ਸਾਹਮਣਾ ਨਾ ਕਰਨਾ ਪਵੇ।
ਪਰ ਅੰਮ੍ਰਿਤਸਰ ਏਅਰਪੋਰਟ ਉੱਪਰ ਹੀ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਕਰਮਚਾਰੀਆਂ ਨੇ ਆਖਿਆ ਕਿ ਜੇਕਰ ਉਨ੍ਹਾਂ ਨੇ ਦੁਬਈ ਜਾਣਾ ਹੈ ਤਾਂ ਉਹ ਉਸੇ ਪ੍ਰਾਈਵੇਟ ਲੈਬਾਰਟਰੀ ਤੋਂ ਟੈਸਟ ਕਰਵਾ ਕੇ ਆਉਣ ਜਿਥੋਂ ਕਰਵਾਉਣ ਵਾਸਤੇ ਉਨ੍ਹਾਂ ਨੂੰ ਆਖਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਨੂੰ ਏਅਰ ਇੰਡੀਆ ਦੇ ਸਥਾਨਕ ਮੈਨੇਜਰ ਨਿਰੰਜਣ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਜਿਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਇਹ ਇੱਕ ਬਹੁਤ ਹੀ ਗੰ-ਭੀ- ਰ ਮਾਮਲਾ ਹੈ।
Previous Postਹੁਣੇ ਹੁਣੇ ਦਿੱਲ੍ਹੀ ਧਰਨੇ ਤੋਂ ਆਈ ਇਹ ਸੋਗ ਮਈ ਖਬਰ ਸਾਰੇ ਪੰਜਾਬ ਚ ਛਾਇਆ ਸੋਗ
Next Postਸਾਵਧਾਨ : ਪੰਜਾਬ ਚ ਇਥੇ ਵਿਆਹਾਂ ਤੇ ਲਗੀ ਇਹ ਪਾਬੰਦੀ 24 ਜਨਵਰੀ 2021 ਤੱਕ ਲਈ