ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਨੂੰ ਵੱਖ ਵੱਖ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ ਚ ਵੀ ਕਿਸਾਨੀ ਅੰਦੋਲਨ ਖਾਸ ਕਰਕੇ ਸੋਸ਼ਲ ਮੀਡੀਆ ਕਰਕੇ ਹੀ ਛਾਹਿਆ ਹੈ।ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਹੁਣ ਇਹ ਅੰਦੋਲਨ ਅੰਤਰਰਾਸ਼ਟਰੀ ਮੁੱਦਾ ਬਣ ਕੇ ਸਾਹਮਣੇ ਆਇਆ ਹੈ।ਕਈ ਹਸਤੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਕਿਸੇ ਨੇ ਟਵੀਟ ਕੀਤਾ ਹੈ ਤੇ ਕਿਸੇ ਨੇ ਆਪਣੇ ਯੂ ਟਿਊਬ ਚੈਨਲ ਦਾ ਇਸਤੇਮਾਲ ਕਿਸਾਨੀ ਅੰਦੋਲਨ ਲਈ ਕੀਤਾ। ਰਿਹਾਨਾ ਦੇ ਆਏ ਟਵੀਟ ਤੌ ਬਾਅਦ ਜਿੱਥੇ ਕਈ ਪੰਜਾਬੀ ਜਾਗ ਗਏ ਨੇ ਉੱਥੇ ਹੀ ਰਿਹਾਨਾ ਨੂੰ ਕੁੱਝ ਲੋਕਾਂ ਵਲੋਂ ਟਰੋਲ ਵੀ ਕੀਤਾ ਜਾ ਰਿਹਾ ਹੈ।
ਜਿਕਰੇਖਾਸ ਹੈ ਕਿ ਹੁਣ ਅੰਬਰ ਧਾਲੀਵਾਲ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਚ ਸਾਹਮਣੇ ਆਇਆ ਹੈ, ਅਤੇ ਰਿਹਾਨਾ ਦੇ ਟਵੀਟ ਦਾ ਜ਼ਿਕਰ ਕੀਤਾ ਹੈ। ਦਰਅਸਲ ਅੰਬਰ ਆਪਣੇ ਯੂ ਟਿਊਬ ਚੈਨਲ ਤੇ ਲਾਈਵ ਹੋਈ ਅਤੇ ਕਿਸਾਨਾਂ ਦੇ ਹੱਕ ਚ ਬੋਲੀ, ਵੈਸੇ ਤੇ ਓਹ ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ,ਅਤੇ ਇੱਕ ਵਾਰ ਫਿਰ ਉਹਨਾਂ ਲੋਕਾਂ ਬਾਰੇ ਓਹ ਗਲਬਾਤ ਕਰਦੀ ਹੋਈ ਨਜ਼ਰ ਆਈ ਜੌ ਰਿਹਾਨਾ ਦੇ ਟਵੀਟ ਤੌ ਬਾਅਦ ਜਗੇ ਨੇ। ਅੰਬਰ ਦਾ ਕਹਿਣਾ ਸੀ ਕਿ ਇਹ ਸ਼ਰਮ ਵਾਲੀ ਗਲ ਹੈ ਕਿ ਅਸੀ ਆਪਣੀਆਂ ਲਈ ਆਵਾਜ਼ ਨਹੀਂ ਚੁੱਕ ਰਹੇ ਜਦਕਿ ਅਸੀ ਜਾਣਦੇ ਸੱਭ ਕੁਝ ਹਾਂ।ਦਸਣਾ ਬਣਦਾ ਹੈ ਕਿ ਅੰਬਰ ਨੇ ਆਪਣੇ ਲਾਈਵ ਦੀ ਸ਼ੁਰੂਆਤ ਚ ਹੀ ਉਹਨਾਂ ਲੋਕਾਂ ਨੂੰ ਨਿਸ਼ਾਨੇ ਤੇ ਲਿਆ ਜੌ ਰਿਹਾਨਾ ਦੇ ਟਵੀਟ ਤੌ ਬਾਅਦ ਸਾਹਮਣੇ ਆ ਰਹੇ ਨੇ।
ਅੰਬਰ ਦਾ ਕਹਿਣਾ ਸੀ ਕਿ ਅਸੀ ਪੰਜਾਬ ਚ ਰਹਿੰਦੇ ਹਾਂ ਅਤੇ ਅਸੀ ਪੰਜਾਬੀ ਹਾਂ, ਸਾਨੂੰ ਸਾਰਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜੌ ਹੁਣ ਜਾਗੇ ਨੇ ਅਤੇ ਸਾਹਮਣੇ ਆਏ ਨੇ। ਜੀਕਰੇਖਾਸ ਹੈ ਕਿ ਕਿਸਾਨੀ ਅੰਦੋਲਨ ਨੂ ਸੋਸ਼ਲ ਮੀਡੀਆ ਰਾਹੀਂ ਕਾਫੀ ਹੁੰਗਾਰਾ ਮਿਲਿਆ ਹੈ। ਵਿਦੇਸ਼ੀ ਲੋਕਾਂ ਦਾ ਕਿਸਾਨੀ ਅੰਦੋਲਨ ਤੇ ਬੋਲਣਾ ਕੁੱਝ ਲੋਕਾਂ ਨੂੰ ਪਸੰਦ ਵੀ ਨਹੀਂ ਆ ਰਿਹਾ, ਕਈ ਸਿਆਸੀ ਲੋਕਾਂ ਨੇ ਵਿਦੇਸ਼ੀ ਲੋਕਾਂ ਦੇ ਟਵੀਟ ਦਾ ਉਹਨਾਂ ਦੇ ਬਿਆਨਾਂ ਦਾ ਬਾਈਕਾਟ ਕਿਤਾ ਹੈ ਅਤੇ ਸਾਫ਼ ਕਿਹਾ ਹੈ ਕਿ ਵਿਦੇਸ਼ੀ ਹਸਤੀਆਂ ਇਸ ਚ ਆਪਣੀ ਦਖਲਅੰਦਾਜੀ ਨਾ ਦੇਣ। ਕੁੱਝ ਸਿਤਾਰੇ ਵੀ ਅਜਿਹੇ ਨੇ ਜੌ ਕਿਸਾਨੀ ਅੰਦੋਲਨ ਤੇ ਚੁੱਪ ਬੈਠੇ ਨੇ ਅਤੇ ਕਈਆਂ ਨੂੰ ਵਿਦੇਸ਼ੀ ਸਿਤਾਰਿਆਂ ਦਾ ਇਸ ਮੁੱਦੇ ਤੇ ਬੋਲਣਾ ਵੀ ਚੰਗਾ ਨਹੀਂ ਲੱਗ ਰਿਹਾ।
ਦੂਜੇ ਪਾਸੇ ਅੰਬਰ ਨੇ ਆਪਣੇ ਯੂ ਟਿਊਬ ਤੌ ਲਾਈਵ ਹੋ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਕਿਸਾਨੀ ਅੰਦੋਲਨ ਨਾਲ ਜੁੜਨ। ਅੰਬਰ ਦਾ ਕਹਿਣਾ ਸੀ ਕਿ ਹੁਣ ਜਾਗੇ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਦਸਣਾ ਬਣਦਾ ਹੈ ਕਿ ਅੰਬਰ ਕਾਫੀ ਦੇਰ ਤੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਿਸਾਨੀ ਅੰਦੋਲਨ ਲਈ ਕਰ ਰਹੀ ਹੈ, ਆਏ ਦਿਨ ਕੋਈ ਨਾ ਕੋਈ ਪੋਸਟ ਓਹ ਸਾਂਝੀ ਕਰਦੇ ਨੇ ਅਤੇ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਵੀ ਲੋਕਾਂ ਅੱਗੇ ਕਰਦੇ ਨੇ। ਉਹਨਾਂ ਨੇ ਇਸ ਮੌਕੇ ਤੇ ਕਿਸਾਨਾਂ ਨੂੰ ਕਿਹਾ ਕਿ ਅਸੀ ਹੁਣ ਜਿੱਤ ਦੇ ਬਹੁਤ ਨੇੜੇ ਹਾਂ ਅਤੇ ਸਾਰਿਆ ਨੂੰ ਏਕਤਾ ਬਨਾ ਕੇ ਰੱਖਣੀ ਚਾਹੀਦੀ ਹੈ। ਕਿਸਾਨੀ ਅੰਦੋਲਨ ਨੂੰ ਜਿੱਤ ਦੇ ਮੁਕਾਮ ਤਕ ਲੈਕੇ ਜਾਣ ਲਈ ਏਕਤਾ ਹੋਣੀ ਬਹੁਤ ਜਰੂਰੀ ਹੈ।
Previous Postਅਮਰੀਕਾ ਤੋਂ ਆਖਰ ਆ ਗਈ ਵੀਜ਼ਿਆਂ ਬਾਰੇ ਵੱਡੀ ਖਬਰ – ਹੋ ਗਿਆ ਇਹ ਵੱਡਾ ਐਲਾਨ
Next Postਹੁਣੇ ਹੁਣੇ ਪੰਜਾਬ ਚ ਇਥੇ ਦੇਖੋ ਕੀ ਹੋ ਗਿਆ – ਆਈ ਤਾਜਾ ਵੱਡੀ ਖਬਰ