ਆਈ ਤਾਜ਼ਾ ਵੱਡੀ ਖਬਰ
ਕਰੋਨਾ ਵਾਇਰਸ ਦੇ ਚੱਲਦਿਆਂ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਵੀਜ਼ੇ ਦੇਣੇ ਵੀ ਬੰਦ ਕਰ ਦਿੱਤੇ ਗਏ ਸਨ। ਸਮੇਂ ਦੇ ਚਲਦਿਆਂ ਕਰੋਨਾ ਦੇ ਘਟ ਰਹੇ ਪ੍ਰਭਾਵ ਨੂੰ ਦੇਖਦਿਆਂ ਕਈ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਅਤੇ ਆਪਣੀਆਂ ਸਰਹੱਦਾਂ ਦੇ ਦਰਵਾਜ਼ੇ ਯਾਤਰੀਆਂ ਲਈ ਖੋਲ੍ਹ ਦਿੱਤੇ ਗਏ ਸਨ। ਇਹਨਾਂ ਸਭ ਦੇ ਚਲਦਿਆਂ ਸਾਰੇ ਦੇਸ਼ਾਂ ਨੇ ਕਰੋਨਾ ਦੀ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਸੀ ਅਤੇ ਕਰੋਨਾ ਪ੍ਰੋਟੋਕਾਲ ਦੇ ਨਿਯਮਾਂ ਨੂੰ ਵੀ ਲਾਜ਼ਮੀ ਐਲਾਨਿਆ ਸੀ। ਭਾਰਤ ਵੱਲੋਂ ਵੀ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਦੇ ਕਰੋਨਾ ਵੈਕਸਿਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਲਾਜ਼ਮੀ ਕੀਤੀਆਂ ਗਈਆਂ ਹਨ।
ਦੇਸ਼ ਦੇ ਵੱਖ ਵੱਖ ਦੇਸ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਵੱਖ ਵੱਖ ਤਰਾਂ ਦੀਆਂ ਛੋਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਬ੍ਰਿਟੇਨ ਤੋਂ ਵੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਬ੍ਰਿਟੇਨ ਸਰਕਾਰ ਦੁਆਰਾ ਹਵਾਈ ਯਾਤਰੀਆਂ ਲਈ ਕਈ ਨਿਯਮਾਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਬ੍ਰਿਟੇਨ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਿਯਮਾਂ ਦੇ ਅਨੁਸਾਰ ਕੁਆਰੰਟੀਨ ਹੋਣ ਦੇ ਖਰਚੇ ਨੂੰ ਬਚਾਇਆ ਜਾ ਸਕੇਗਾ ਅਤੇ ਬਹੁਤ ਸਾਰੇ ਦੇਸ਼ਾਂ ਦੇ ਯਾਤਰੀਆਂ ਨੂੰ ਬ੍ਰਿਟੇਨ ਵਿੱਚ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਹਨਾਂ ਨਵੇਂ ਨਿਯਮਾਂ ਦੇ ਚਲਦਿਆਂ ਜਿਨ੍ਹਾਂ ਯਾਤ੍ਰੀਆਂ ਨੇ ਕੋਵਿਸ਼ਿਲਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ, ਉਨ੍ਹਾਂ ਨੂੰ ਕੁਆਰੰਟੀਨ ਵਿੱਚ ਰਹਿਣਾ ਨਹੀਂ ਪਵੇਗਾ।
ਕੁਆਰੰਟੀਨ ਵਿੱਚ ਨਾ ਰਹਿਣ ਕਾਰਨ ਹੋਟਲ ਆਦਿ ਦਾ ਖਰਚਾ ਨਹੀਂ ਕਰਨਾ ਪਵੇਗਾ। ਜੇਕਰ ਯਾਤਰੀ ਦੋਵੇਂ ਟੀਕੇ ਲਗਵਾ ਚੁੱਕੇ ਹਨ ਤਾਂ ਉਨ੍ਹਾਂ ਨੂੰ ਹਵਾਈ ਯਾਤਰਾ ਤੋਂ ਪਹਿਲਾਂ ਕੋਵਿਡ 19 ਦੇ ਦੋ ਟੈਸਟਾਂ ਲਈ ਬੁਕਿੰਗ ਅਤੇ ਭੁਗਤਾਨ ਕਰਨਾ ਪਵੇਗਾ, ਇਹ ਟੈਸਟ ਬ੍ਰਿਟੇਨ ਪਹੁੰਚਣ ਤੇ ਕੀਤੇ ਜਾਣਗੇ। ਯਾਤਰੀਆਂ ਨੂੰ ਇੱਕ ਯਾਤਰੀ ਲੁਕੇਟਰ ਫਾਰਮ ਬ੍ਰਿਟੇਨ ਪਹੁੰਚਣ ਤੋਂ 48 ਘੰਟੇ ਪਹਿਲਾਂ ਹੀ ਭਰਨਾ ਪਵੇਗਾ।
ਜੇਕਰ ਕਿਸੇ ਵੀ ਯਾਤਰੀ ਨੂੰ ਇੰਗਲੈਂਡ ਪਹੁੰਚਣ ਤੋਂ 14 ਦਿਨ ਪਹਿਲਾਂ ਦੂਜੇ ਟੀਕੇ ਦੀ ਖੁਰਾਕ ਲੱਗੀ ਹੋਵੇਗੀ ਤਾਂ ਉਸ ਯਾਤਰੀ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਹੋਣ ਵਾਲਿਆਂ ਵਿਚ ਹੀ ਸ਼ਾਮਿਲ ਕੀਤਾ ਜਾਵੇਗਾ। ਨਵੇਂ ਬਣਾਏ ਨਿਯਮਾਂ ਦੀ ਗਾਇਡਲਾਇਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਦਿਨ ਵੈਕਸਿਨ ਦੀ ਆਖਰੀ ਖੁਰਾਕ ਲਈ ਹੋਵੇਗੀ ਉਸ ਨੂੰ 14ਵੇਂ ਦਿਨ ਵਜੋਂ ਨਹੀਂ ਗਿਣਿਆ ਜਾਵੇਗਾ।
Previous Postਹੁਣੇ ਹੁਣੇ ਅਚਾਨਕ ਇੰਡੀਆ ਵਾਲਿਆਂ ਲਈ ਕਨੇਡਾ ਤੋਂ ਹੋ ਗਿਆ ਇਹ ਫੁਰਮਾਨ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਜਦੋਂ ਲੋਕਾਂ ਨੇ ਦੇਖਿਆ ਪੁਰਾਣਾ ਖੂਹ ਦੇ ਹੋਸ਼ – ਪਈਆਂ ਭਾਜੜਾਂ ਮਚਿਆ ਹੜਕੰਪ