ਅਸਮਾਨ ਚ ਉੱਡ ਰਹੇ ਜਹਾਜ ਚ ਯਾਤਰੀ ਦੇ ਖਾਣੇ ਚੋਂ ਨਿਕਲਿਆ ਚੂਹਾ , ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਆਈ ਤਾਜਾ ਵੱਡੀ ਖਬਰ

ਜਹਾਜ ਦੇ ਵਿੱਚ ਸਫਰ ਕਰਨ ਵਾਸਤੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ l ਜਹਾਜ ਵਿੱਚ ਸਫਰ ਕਰਨ ਵੇਲੇ ਤੁਹਾਨੂੰ ਹਰੇਕ ਚੀਜ਼ ਲਗਜ਼ਰੀ ਤੇ ਵਧੀਆ ਮਿਲਦੀ ਹੈ l ਪਰ ਕਈ ਵਾਰ ਕੁਝ ਅਜਿਹੀਆਂ ਨੇ ਅਗਹਿਲੀਆਂ ਸਾਹਮਣੇ ਆਉਂਦੀਆਂ ਹਨ, ਜੋ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਸਮਾਨ ਵਿੱਚ ਉੱਡ ਰਹੇ ਜਹਾਜ਼ ਵਿੱਚ ਯਾਤਰੀ ਦੇ ਖਾਣੇ ਵਿੱਚੋਂ ਚੂਹਾ ਨਿਕਲਿਆ l ਜਿਸ ਕਾਰਨ ਐਮਰਜੈਂਸੀ ਜਹਾਜ਼ ਦੇ ਲੈਂਡਿੰਗ ਕਰਵਾਉਣੀ ਪਈl ਮਿਲੀ ਜਾਣਕਾਰੀ ਮੁਤਾਬਕ ਸਕੈਂਡੀਨੇਵੀਅਨ ਏਅਰਲਾਈਨਜ਼ ਦੀ ਉਡਾਨ ਵਿੱਚ ਇਕ ਯਾਤਰੀ ਦੇ ਖਾਣੇ ’ਚ ਚੂਹਾ ਨਿਕਲ ਗਿਆ l ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਤੇ ਅੰਤ ਫਿਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਸਪੇਨ ਦੇ ਮਾਲਾਗਾ ਲਈ ਉਡਾਨ ਭਰ ਰਿਹਾ ਸੀ। ਜਿਸ ਦੌਰਾਨ ਇਹ ਘਟਨਾ ਵਾਪਰਦੀ ਹੈ ਤੇ ਫਿਰ ਜਹਾਜ ਦੇ ਅੰਦਰ ਹੀ ਕਾਫੀ ਹੰਗਾਮਾ ਵੇਖਣ ਨੂੰ ਮਿਲਦਾ ਹੈ l ਇਸ ਘਟਨਾ ਤੋਂ ਬਾਅਦ ਇਸ ਉਡਾਨ ਦੀ ਡੈਨਮਾਰਕ ਦੇ ਕੋਪਨਹੇਗਨ ’ਚ ਐਮਰਜੈਂਸੀ ਲੈਂਡਿੰਗ ਕਰਨੀ ਪਈ l ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਸ ਕੋਲ ਬੈਠੀ ਔਰਤ ਖਾਣੇ ਦਾ ਡੱਬਾ ਖੋਲ੍ਹ ਰਹੀ ਸੀ ਕਿ ਅਚਾਨਕ ਉਸ ’ਚੋਂ ਇਕ ਚੂਹਾ ਬਾਹਰ ਨਿਕਲਿਆ ਤੇ ਕੁਝ ਹੀ ਸਮੇਂ ’ਚ ਜਹਾਜ਼ ’ਚ ਗਾਇਬ ਹੋ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਘਟਨਾ ਤੋਂ ਬਾਅਦ ਫਲਾਈਟ ਦਾ ਰਸਤਾ ਬਦਲ ਦਿੱਤਾ ਗਿਆ। ਇਸ ਨਾਲ ਉਨ੍ਹਾਂ ਨੂੰ ਯਾਤਰਾ ਪੂਰੀ ਕਰਨ ਲਈ ਕੁਝ ਵਾਧੂ ਘੰਟੇ ਲੱਗੇ l ਏਅਰਲਾਈਨ ਦੇ ਬੁਲਾਰੇ ਓਇਸਟੀਨ ਸ਼ਿਮਟ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਕਿ ਡਾਇਵਰਸ਼ਨ ਕੰਪਨੀ ਦੀਆਂ ਪ੍ਰਕਿਰਿਆਵਾਂ ਅਨੁਸਾਰ ਸੀ, ਕਿਉਂਕਿ ਘਾਹ ਵਾਲਾ ਸਟੋਵ ਵੇਅ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ ਸੀ। ਉਧਰ ਫਲਾਈਟ ’ਚ ਸਵਾਰ ਯਾਤਰੀਆਂ ਨੂੰ ਬਾਅਦ ’ਚ ਇਕ ਵੱਖਰੇ ਜਹਾਜ਼ ’ਤੇ ਮਾਲਾਗਾ ਲਈ ਲਿਜਾਇਆ ਗਿਆ। ਐਮਰਜੰਸੀ ਲੈਂਡਿੰਗ ਤੋਂ ਬਾਅਦ ਜਹਾਜ ਨੂੰ ਪੂਰੇ ਤਰੀਕੇ ਦੇ ਨਾਲ ਚੈੱਕ ਕੀਤਾ ਗਿਆ, ਤੇ ਸਾਰੇ ਯਾਤਰੀ ਸੁਰੱਖਿਅਤ ਹਨ l ਪਰ ਇਸ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇੱਕ ਸਮੇਂ ਦੇ ਲਈ ਤਾਂ ਮਾਹੌਲ ਕਾਫੀ ਹਲਚਲ ਭਰਿਆ ਬਣ ਗਿਆ ਸੀ l