ਆਈ ਤਾਜਾ ਵੱਡੀ ਖਬਰ
ਮੌਤ ਕਿਸੇ ਵੇਲੇ ਵੀ ਆ ਸਕਦੀ ਹੈ , ਇਸ ਲਈ ਜੀਵਨ ਵਿੱਚ ਅਹੰਕਾਰ ਨਹੀਂ ਕਰਨਾ ਚਾਹੀਦਾ l ਬਲਕਿ ਜੀਵਨ ਨੂੰ ਚੰਗੇ ਢੰਗ ਨਾਲ ਤੇ ਹੱਸ ਖੇਡ ਕੇ ਗੁਜ਼ਾਰਨਾ ਚਾਹੀਦੀ ਹੈ , ਪਰ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਹਾਦਸੇ ਵਾਪਰ ਜਾਂਦੇ ਹਨ , ਜਿਹੜੇ ਲੋਕਾਂ ਨੂੰ ਇੱਕ ਨਵੀਂ ਵਿਪਤਾ ਵਿੱਚ ਪਾ ਦੇਂਦੇ ਹਨ , ਤਾਜ਼ਾ ਮਾਮਲਾ ਸਾਂਝਾ ਕਰਦੇ ਆ ਜਿਥੇ ਅਸਮਾਨ ‘ਚ ਉੱਡ ਰਹੇ ਜਹਾਜ ਚ ਅਚਾਨਕ ਪਾਇਲਟ ਦੀ ਸਿਹਤ ਵਿਗੜ ਗਈ , ਜਿਸਤੋ ਬਾਅਦ ਜਹਾਜ਼ ਵਿੱਚ ਫਸੀਆਂ ਜਾਨਾਂ ਨੂੰ ਇੱਕ ਯਾਤਰੀ ਨੇ ਬੜੀ ਸਮਝਦਾਰੀ ਨਾਲ ਬਚਾਇਆ l
ਦੱਸਦਿਆਂ ਕਿ ਅਮਰੀਕੀ ਰਾਜ ਨੇਵਾਡਾ ‘ਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ ਇਹ ਹਾਦਸਾ ਕਿਸੇ ਲਾਪਰਵਾਹੀ ਕਾਰਨ ਨਹੀਂ, ਸਗੋਂ ਪਾਇਲਟ ਦੀ ਖਰਾਬ ਸਿਹਤ ਕਾਰਨ ਵਾਪਰ ਗਿਆ । ਦਰਅਸਲ ਉਡਾਣ ਭਰਨ ਦੇ ਦੋ ਘੰਟੇ ਬਾਅਦ ਹੀ ਇਸ ਫਲਾਈਟ ਦੇ ਪਾਇਲਟ ਦੀ ਅਚਾਨਕ ਸਿਹਤ ਵਿਗੜ ਗਈ। ਹਾਲਤ ਅਜਿਹੀ ਸੀ ਕਿ ਉਹ ਜਹਾਜ਼ ਨੂੰ ਲੈਂਡ ਕਰਨ ਦੀ ਸਥਿਤੀ ਚ ਵੀ ਨਹੀਂ ਸੀ। ਜਿਸ ਤੋਂ ਬਾਅਦ ਯਾਤਰੀ ਪੂਰੀ ਤਰਾਂ ਨਾਲ ਡਰ ਗਏ ਉਹਨਾਂ ਨੂੰ ਯਕੀਨ ਸੀ ਕਿ ਹੁਣ ਜਾਨ ਨਹੀਂ ਬਚੇਗੀ।
ਪਰ ਉਸ ਵੇਲੇ ਇੱਕ ਯਾਤਰੀ ਫਰਿਸ਼ਤਾ ਬਣ ਕੇ ਸਾਹਮਣੇ ਆਇਆ , ਉਹ ਆਫ ਡਿਊਟੀ ਪਾਇਲਟ ਸੀ, ਉਸਨੇ ਅਗਵਾਈ ਕੀਤੀ ਅਤੇ ਸਾਰਿਆਂ ਨੂੰ ਸੁਰੱਖਿਅਤ ਰੂਪ ਨਾਲ ਲਾਸ ਵੇਗਾਸ ਵਿੱਚ ਉਤਾਰਿਆ। ਉਸ ਨੇ ਰੇਡੀਓ ਸੰਚਾਰ ਦੀ ਵਾਗਡੋਰ ਸੰਭਾਲੀ ਅਤੇ ਦੂਜੇ ਸਹਿ-ਪਾਇਲਟ ਦੀ ਮਦਦ ਨਾਲ ਜਹਾਜ਼ ਨੂੰ ਲੈਂਡ ਕਰਵਾਇਆ। ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ , ਹਾਲਾਂਕਿ ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਏਅਰਲਾਈਨਜ਼ ‘ਤੇ ਨਾਰਾਜ਼ਗੀ ਜਤਾਈ।
ਕਿਸਮਤ ਨਾਲ ਉਹ ਯਾਤਰੀ ਪਾਇਲਟ ਨਿਕਲਿਆ , ਜਿਸ ਨਾਲ ਇਹ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ । ਸੋ ਜਿਥੇ ਇੱਕ ਪਾਸੇ ਅੱਜ ਦੇ ਸਮੇਂ ‘ਚ ਲੋਕ ਸਮਾਂ ਬਚਾਉਣ ਲਈ ਹਵਾਈ ਸਫ਼ਰ ਨੂੰ ਕਰਦੇ ਨੇ , ਦੁਰਘਟਨਾ ਦੇ ਨਜ਼ਰੀਏ ਤੋਂ ਹਵਾਈ ਯਾਤਰਾ ਸਭ ਤੋਂ ਵੱਧ ਜੋਖਮ ਭਰੀ ਹੁੰਦੀ ਹੈ। ਇਸ ਲਈ ਹਵਾਈ ਯਾਤਰਾ ਦੌਰਾਨ ਸਾਨੂੰ ਸਾਰਿਆਂ ਸਾਵਧਾਨੀ ਵਰਤਣੀ ਚਾਹੀਦੀ ਹੈ l
Home ਤਾਜਾ ਖ਼ਬਰਾਂ ਅਸਮਾਨ ਚ ਉੱਡ ਰਹੇ ਜਹਾਜ ਚ ਅਚਾਨਕ ਪਾਇਲਟ ਦੀ ਸਿਹਤ ਵਿਗੜੀ, ਫਸੀਆਂ ਜਾਨਾਂ ਨੂੰ ਇੰਝ ਬਚਾਇਆ ਯਾਤਰੀ ਨੇ
Previous Postਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਜਾਰੀ ਕਰਤਾ ਇਹ ਸ਼ਖਤ ਫ਼ਰਮਾਨ
Next Postਮਸ਼ਹੂਰ ਅਦਾਕਾਰਾ ਦੀ ਅਚਾਨਕ ਮਿਲੀ ਹੋਟਲ ਚੋਂ ਲਾਸ਼, ਪ੍ਰਸ਼ੰਸਕਾਂ ਚ ਛਾਈ ਸੋਗ ਦੀ ਲਹਿਰ