ਅਸਮਾਨ ਚ ਉੱਡਿਆ ਹਵਾਈ ਜਹਾਜ ਹੋਇਆ ਕਰੇਸ਼, ਹੋਈਆਂ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸਿਆ ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਅਚਾਨਕ ਵਾਪਰਨ ਵਾਲੇ ਅਜਿਹੇ ਹਾਦਸਿਆਂ ਵਿੱਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਕ ਤਾਂ ਦੇਸ਼ ਅੰਦਰ ਕੁਦਰਤੀ ਆਫ਼ਤਾਂ ਦਾ ਲਗਾਤਾਰ ਆਉਣਾ ਜਾਰੀ ਹੈ। ਉਥੇ ਹੀ ਲੋਕਾਂ ਵੱਲੋਂ ਹਵਾਈ ਸਫਰ ਨੂੰ ਸੁਰੱਖਿਅਤ ਸਫਰ ਮਨ ਕੇ ਆਪਣੀ ਮੰਜ਼ਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਬਦਕਿਸਮਤੀ ਨਾਲ ਵਾਪਰਨ ਵਾਲੇ ਹਵਾਈ ਹਾ-ਦ-ਸਿ-ਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਜਿਨ੍ਹਾਂ ਵੱਲੋਂ ਉਡਾਣ ਭਰਨ ਤੋਂ ਪਹਿਲਾਂ ਇਸ ਦੀ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਉੱਡਦੇ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਲੋਕਾਂ ਦੀ ਮੌਤ ਹੋ ਗਈ,ਜਿਸ ਦੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਦੱਖਣੀ ਪੱਛਮੀ ਵਰਜ਼ੀਨੀਆ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਛੋਟਾ ਹਵਾਈ ਜਹਾਜ ਉਡਾਣ ਭਰਨ ਤੋਂ ਬਾਅਦ ਕਰੈਸ਼ ਹੋ ਗਿਆ ਅਤੇ ਇਸ ਜਹਾਜ਼ ਵਿਚ ਸਵਾਰ ਲੋਕਾਂ ਦੀ ਮੌਤ ਹੋ ਗਈ।

ਇਸ ਜਹਾਜ਼ ਵਿਚ ਵਰਜੀਨੀਆ ਦੇ ਤਿੰਨ ਵਿਅਕਤੀ ਸਫ਼ਰ ਕਰ ਰਹੇ ਸਨ ਜਿਨ੍ਹਾਂ ਦੀ ਜਹਾਜ਼ ਕ੍ਰੈਸ਼ ਹੋਣ ਨਾਲ ਮੌਤ ਹੋ ਗਈ ਅਤੇ ਜਾਂਚ ਅਧਿਕਾਰੀਆਂ ਵੱਲੋਂ ਮਲਬੇ ਵਿੱਚੋਂ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਕ ਇੰਜਣ ਵਾਲਾ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੇ 11 ਵਜੇ ਉਡਾਣ ਭਰੀ ਸੀ

ਉਸ ਤੋਂ ਬਾਅਦ ਕੁਝ ਦੂਰੀ ਤੇ ਜਾਣ ਉਪਰੰਤ ਹੀ ਦੱਖਣ ਪੂਰਬ ਦੇ ਲਾਸਿੰਗ ਦੇ ਇੱਕ ਪੇਂਡੂ ਖੇਤਰ ਵਿੱਚ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਦਾ ਮਲਬਾ ਇਥੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਹਾਜ਼ ਦਾ ਮਲਬਾ ਲਾਂਸਿੰਗ ਦੇ ਪੇਂਡੂ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ਦੀ ਜਾਂਚ FAA ਤੇ ਰਾਸ਼ਟਰੀ ਸੁਰੱਖਿਆ ਬੋਰਡ ਵੱਲੋਂ ਕੀਤੀ ਜਾ ਰਹੀ ਹੈ।