ਆਈ ਤਾਜਾ ਵੱਡੀ ਖਬਰ
ਹਰ ਰੋਜ਼ ਕੁਦਰਤ ਦੀ ਕਰੋਪੀ ਦੇ ਕਾਰਨ ਹੋਏ ਵੱਡੇ ਨੁਕਸਾਨਾਂ ਦੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਹਨ ਤੇ ਇੱਕ ਚਿੰਤਾ ਤੇ ਨਾਮੂਸ਼ੀ ਦਾ ਮਾਹੌਲ ਬਣ ਜਾਂਦਾ ਹੈ। ਦੁਨੀਆਂ ਭਰ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਕੁਦਰਤੀ ਕਰੋਪੀ ਦੇ ਕਾਰਨ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ । ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਸਮਾਨ ਵਿੱਚੋਂ ਆਏ ਕੁਦਰਤੀ ਕਹਿਰ ਕਾਰਨ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਮਾਮਲਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ l ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇੱਕ ਕੱਚੇ ਘਰ ‘ਤੇ ਬਿਜਲੀ ਡਿੱਗਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਫਰਾ ਦਫੜੀ ਦਾ ਮਾਹੌਲ ਬਣ ਗਿਆ । ਅੱਗ ਕਾਰਨ ਇੱਕ ਔਰਤ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮੌਕੇ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਦੇ ਨਾਲ ਐਮਰਜਂਸੀ ਸੇਵਾ ਰੈਸਕਿਊ 1122 ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਫਾਈਟਰਜ਼ ਮੌਕੇ ‘ਤੇ ਪਹੁੰਚੇ ਤੇ ਅੱਗ ‘ਤੇ ਕਾਬੂ ਪਾਇਆ। ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਪਹਾੜੀ ਖੇਤਰ ਵਿੱਚ ਬਣਿਆ ਘਰ, ਇੱਕ ਨੇੜਲੇ ਧਾਰਮਿਕ ਸਥਾਨ ਦੇ ਸ਼ਰਧਾਲੂਆਂ ਲਈ ਰਿਹਾਇਸ਼ ਵਜੋਂ ਕੰਮ ਕਰਦਾ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ l ਇਧਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪੁੱਜਦੇ ਹਨ ਜਿਸ ਕਰਕੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਹੁਣ ਚਿੰਤਾਵਾਂ ਵਧ ਚੁੱਕੀਆਂ ਹਨ l ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਕ ਹੋਰ ਘਟਨਾ ‘ਚ ਚਾਰਸਾਡਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਤਿੰਨ ਬੱਚੇ ਵੀ ਸ਼ਾਮਲ ਸਨ, ਜਦੋਂ ਤੂਫ਼ਾਨ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ, ਇਹ ਘਟਨਾ ਵੀ ਕੁਦਰਤ ਦੀ ਕਰੋਪੀ ਦੇ ਨਾਲ ਜੁੜੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਤੂਫਾਨ ਕਾਰਨ ਪਰਿਵਾਰਿਕ ਮੈਂਬਰਾਂ ਦੀ ਮੌਤ ਹੁੰਦੀ ਹੈ । ਇਸੇ ਵਿਚਾਲੇ ਤਾਜ਼ਾ ਘਟਨਾ ਸਾਂਝੀ ਕੀਤੀ ਗਈ ਹੈ, ਜਿੱਥੇ ਮਕਾਨ ਦੇ ਵਿੱਚ ਅੱਗ ਲੱਗਣ ਦੇ ਕਾਰਨ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ l
Previous Postਪੰਜਾਬ ਚ ਇਥੇ ਕੱਲ ਦੀ ਛੁੱਟੀ ਦਾ ਹੋਇਆ ਐਲਾਨ , ਬੰਦ ਰਹਿਣਗੇ ਵਿਦਿਅਕ ਅਦਾਰੇ ਤੇ ਦਫ਼ਤਰ
Next Postਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਇਕ ਹੋਰ ਵੱਡੀ ਖੁਸ਼ਖਬਰੀ, ਹੋਇਆ ਵੱਡਾ ਐਲਾਨ