ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਕੁਦਰਤ ਤੋਂ ਵੱਡਾ ਕੋਈ ਵੀ ਨਹੀਂ, ਜਿਸ ਤਰਾਂ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਉਸ ਤਰਾਂ ਕੁਦਰਤ ਵੀ ਸਾਨੂੰ ਕਦੇ ਨਾ ਕਦੇ ਜ਼ਰੂਰ ਵਾਪਸ ਕਰਦੀ ਹੈ , ਅੱਜ ਕੁਦਰਤ ਦੇ ਕੇਹਰ ਨਾਲ ਜੁੜੀ ਇੱਕ ਅਜੇਹੀ ਖ਼ਬਰ ਦੱਸਾਂਗੇ ਜਿਸ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ , ਦਰਅਸਲ ਅਸਮਾਨੀ ਬਿਜਲੀ ਨੇ ਅਜਿਹਾ ਕਹਿਰ ਵਰਾਇਆ ਜਿਸ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ , ਦੱਸਦਿਆਂ ਕਿ ਇੱਕਦਮ ਮੌਸਮ ‘ਚ ਆਏ ਬਦਲਾਅ ਕਰਨ ਕਈ ਸੂਬਿਆਂ ਵਿਚ ਕਾਫੀ ਨੁਕਸਾਨ ਹੋ ਚੁੱਕਾ ਹੈ ।
ਕਿਸਾਨਾਂ ਦੀਆਂ ਫਸਲਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਜਾ ਚੁੱਕੀਆਂ ਹਨ , ਹੁਣ ਇਕ ਹੋਰ ਮਾਮਲਾ ਉੱਤਰਾਖੰਡ ‘ਤੋਂ ਆਹਮਣੇ ਆਇਆ ਜਿਥੇ ਸ਼ੁੱਕਰਵਾਰ ਨੂੰ ਬਦਲਦੇ ਮੌਸਮ ਦੇ ਵਿਚਕਾਰ ਬਿਜਲੀ ਨੇ ਤਬਾਹੀ ਮਚਾ ਦਿੱਤੀ । ਜ਼ਿਕਰਯੋਗ ਹੈ ਕਿ ਉੱਤਰਕਾਸ਼ੀ ਦੇ ਖੱਟੂ ਖਾਲ ਜੰਗਲ ‘ਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਗਈ । ਇਨ੍ਹਾਂ ਭੇਡਾਂ-ਬੱਕਰੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਰਸੂ ਦਾ ਰਹਿਣ ਵਾਲਾ ਸੰਜੀਵ ਰਾਵਤ ਹੋਰ ਪਸ਼ੂ ਪਾਲਕਾਂ ਨਾਲ ਆਪਣੀਆਂ ਭੇਡਾਂ-ਬਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਲੈ ਕੇ ਜਾ ਰਿਹਾ ਸੀ। ਇਸੇ ਵਿਚਾਲੇ ਅਚਾਨਕ ਭਾਰੀ ਬਰਸਾਤ ਕਾਰਨ ਜੰਗਲ ‘ਚ ਅਸਮਾਨੀ ਬਿਜਲੀ ਡਿੱਗ ਪਈ।
ਜਿਸ ਕਾਰਨ ਕਰੀਬ 350 ਛੋਟੀਆਂ-ਵੱਡੀਆਂ ਭੇਡਾਂ-ਬੱਕਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵੱਡੀ ਤਬਾਹੀ ਦੇ ਕਾਰਨ ਹੁਣ ਪਸ਼ੂ ਪਾਲਕ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਆਫਤ ਪ੍ਰਬੰਧਨ ਨੇ ਅਧਿਕਾਰਤ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇਗੀ। ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ l
Previous Postਇੰਡੀਆ ਚ ਇਥੇ ਆਇਆ ਭਿਆਨਕ ਜ਼ਬਰਦਸਤ ਭੂਚਾਲ, ਤੇਜ ਝਟਕਿਆਂ ਕਾਰਨ ਸਹਿਮੇ ਲੋਕ
Next Postਪੰਜਾਬ: 4 ਸਾਲਾਂ ਮਾਸੂਮ ਬੱਚੇ ਦੀ ਹੋਈ ਇਸ ਤਰਾਂ ਅਚਾਨਕ ਮੌਤ, ਹੱਸਦੇ ਵਸਦੇ ਘਰ ਚ ਪਿਆ ਮਾਤਮ