ਅਮਰੀਕਾ ਵਲੋਂ ਭਾਰਤ ਲਈ ਆਈ ਇਹ ਵੱਡੀ ਖਬਰ, ਦਿੱਤੀ ਚਿਤਾਵਨੀ ਨਾ ਮੰਨੀ ਗਲ੍ਹ ਤਾਂ ਪਵੇਗਾ ਮਹਿੰਗਾ

ਆਈ ਤਾਜ਼ਾ ਵੱਡੀ ਖਬਰ 

ਰੂਸ ਅਤੇ ਯੂਕਰੇਨ ਦੇ ਵਿਚਕਾਰ ਸ਼ੁਰੂ ਹੋਇਆ ਯੁੱਧ ਜਿੱਥੇ ਫਰਵਰੀ ਤੋਂ ਲਗਾਤਾਰ ਹੁਣ ਤੱਕ ਜਾਰੀ ਹੈ। ਉਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਇਹ ਹਮਲੇ ਰੋਕਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਅਤੇ ਗੱਲਬਾਤ ਦੇ ਰਸਤੇ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਵੀ ਆਖਿਆ ਜਾ ਰਿਹਾ ਹੈ। ਉਥੇ ਹੀ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਵਿਚ ਤਬਾਹੀ ਮਚਾਈ ਜਾ ਰਹੀ ਹੈ ਅਤੇ ਬੀਤੇ ਦਿਨੀਂ ਰੂਸੀ ਫੌਜੀਆਂ ਵੱਲੋਂ ਜਿਥੇ ਯੂਕਰੇਨ ਵਿੱਚ ਕਤਲੇਆਮ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸਾਰੇ ਦੇਸ਼ਾਂ ਵੱਲੋਂ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਥੇ ਹੀ ਭਾਰਤ ਵੱਲੋਂ ਵੀ ਇਸ ਕਤਲੇਆਮ ਨੂੰ ਲੈ ਕੇ ਰੂਸ ਦੇ ਖ਼ਿਲਾਫ਼ ਪਹਿਲੀ ਵਾਰ ਟਿੱਪਣੀ ਕੀਤੀ ਗਈ ਸੀ।

ਜਿੱਥੇ ਭਾਰਤ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਜੋ ਕਿ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਰੂਸ ਉਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿੱਥੇ ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਵਾਸਤੇ ਮਦਦ ਵੀ ਮੁਹਇਆ ਕਰਵਾਈ ਗਈ ਹੈ। ਉੱਥੇ ਹੀ ਕੈਨੇਡਾ, ਆਸਟਰੇਲੀਆ, ਫ਼ਰਾਂਸ ,ਬ੍ਰਿਟੇਨ ਵੱਲੋਂ ਵੀ ਲਗਾਤਾਰ ਯੂਕ੍ਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਵੱਲੋਂ ਭਾਰਤ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਹਾ ਗਿਆ ਹੈ ਕਿ ਚੇਤਾਵਨੀ ਨਾ ਮੰਨਣ ਤੇ ਮਹਿੰਗਾ ਪਵੇਗਾ।

ਅਮਰੀਕਾ ਵੱਲੋਂ ਜਿੱਥੇ ਰੂਸ ਉਪਰ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਉਥੇ ਹੀ ਭਾਰਤ ਨੂੰ ਵੀ ਉਸ ਦਾ ਸਮਰਥਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਭਾਰਤ ਵੱਲੋਂ ਜਿੱਥੇ ਰੂਸ ਨੂੰ ਸ਼ਾਂਤੀ ਨਾਲ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਅਪੀਲ ਕੀਤੀ ਗਈ ਸੀ ਉਥੇ ਹੀ ਹੁਣ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੱਲੋਂ ਭਾਰਤ ਸਰਕਾਰ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ, ਕਿ ਅਗਰ ਭਾਰਤ pਵੱਲੋਂ ਰੂਸ ਨੂੰ ਸਮਰਥਨ ਦਿੱਤਾ ਜਾਂਦਾ ਹੈ ਤਾਂ ਭਾਰਤ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਜਿੱਥੇ ਚੇਤਾਵਨੀ ਦਿੰਦੇ ਹੋਏ ਆਖਿਆ ਗਿਆ ਹੈ ਕਿ ਭਾਰਤ ਨੂੰ ਮਾਸਕੋ ਨਾਲ ਗਠਜੋੜ ਦੀ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਭਾਰਤ ਵੱਲੋਂ ਅਗਰ ਰੂਸ ਦਾ ਸਮਰਥਨ ਕੀਤਾ ਜਾਂਦਾ ਹੈ ਤਾਂ ਅਮਰੀਕਾ ਵੱਲੋਂ ਸੰਬੰਧਾਂ ਉਪਰ ਵੀ ਰੋਕ ਲਗਾਈ ਜਾ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਚੋਟੀ ਦੇ ਆਰਥਿਕ ਸਲਾਹਕਾਰਾਂ ਨੇ ਹਮਲੇ ਤੋਂ ਬਾਅਦ ਨਵੀਂ ਦਿੱਲੀ ਦੀ ਪ੍ਰਤੀਕਿਰਿਆ ਤੋਂ ਅਮਰੀਕਾ ਨਾਰਾਜ਼ ਨਜ਼ਰ ਆ ਰਿਹਾ ਹੈ।