ਅਮਰੀਕਾ ਤੋਂ ਭਾਰਤ ਪਰਤ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਪੰਜਾਬ ਪੁਲਿਸ ਨੇ ਕੱਸੀ ਤਿਆਰੀ
ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਵਾਲੀ ਪਹਿਲੀ ਡਿਪੋਰਟੇਸ਼ਨ ਫਲਾਈਟ ਰਵਾਨਾ ਹੋ ਚੁੱਕੀ ਹੈ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ, ਜਿਸ ਵਿੱਚ 100 ਤੋਂ ਵੱਧ ਅਪਰਾਧੀਆਂ ਦੇ ਕੇਸ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਵਿਅਕਤੀ ਅਮਰੀਕਾ ਵਿੱਚ ਲੁਕੇ ਹੋਏ ਹਨ।
Punjab Police ਦੀ ਤਿਆਰੀ ਅਤੇ ਜਾਂਚ
ਇੱਕ ਉੱਚ ਪੁਲਿਸ ਅਧਿਕਾਰੀ ਮੁਤਾਬਕ, ਹਾਲਾਂਕਿ ਇਸ ਡਿਪੋਰਟੇਸ਼ਨ ਫਲਾਈਟ ‘ਚ ਪੰਜਾਬ ਦੇ ਉੱਚ-ਪ੍ਰੋਫਾਈਲ ਭਗੌੜੇ ਹੋਣ ਦੀ ਸੰਭਾਵਨਾ ਘੱਟ ਹੈ, ਪਰ ਪੁਲਿਸ ਹਵਾਲਗੀ ਦੀ ਕਾਰਵਾਈ ਲਈ ਉਨ੍ਹਾਂ ਦੀ ਕੇਸ ਹਿਸਟਰੀ ਤਿਆਰ ਕਰ ਰਹੀ ਹੈ। Counter-Intelligence Unit, Anti-Narcotics Task Force, ਅਤੇ Anti-Gangster Task Force ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਅਪਰਾਧੀਆਂ ਦੀ ਵਾਪਸੀ ਤੇ ਪੰਜਾਬ ਪੁਲਿਸ ਦੀ ਕਾਰਵਾਈ
ਅਮਰੀਕਾ ਵਿੱਚ ਅਪਰਾਧੀਆਂ ਨੂੰ ਪਨਾਹ ਦੇਣ ਵਿਰੁੱਧ ਸਖ਼ਤ ਰਵੱਈਆ, ਪੰਜਾਬ ਪੁਲਿਸ ਨੂੰ ਭਗੌੜਿਆਂ ਦੀ ਵਾਪਸੀ ਲਈ ਹੋਰ ਯਤਨ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ, ਜੋ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹੈ, ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਦੇ ਗੈਂਗਸਟਰ ਤੇ ਨਸ਼ਾ ਤਸਕਰ ਵੀ ਨਿਸ਼ਾਨੇ ‘ਤੇ
ਪੰਜਾਬ ਪੁਲਿਸ ਦੀ ਡੇਪੋਰਟੇਸ਼ਨ ਅਤੇ ਹਵਾਲਗੀ ਦੀ ਜਾਂਚ ਹੇਠ ਕਈ ਵੱਡੇ ਅਪਰਾਧੀਆਂ ਦੇ ਨਾਮ ਆਏ ਹਨ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ, ਅਤੇ ਗੈਂਗਸਟਰ ਹੈਪੀ ਪਾਸੀਆ ਸ਼ਾਮਲ ਹਨ। ਸਰਵਣ ਭੋਲਾ ਅਤੇ ਗੋਪੀ ਨਵਾਂਸ਼ਹਿਰੀਆ ਵਰਗੇ ਨਸ਼ਾ ਤਸਕਰਾਂ ਦੀ ਵੀ ਜਾਂਚ ਜਾਰੀ ਹੈ।
Punjab Police ਵਲੋਂ Red Corner Notices (RCN) ਜਾਰੀ
ਪੰਜਾਬ ਪੁਲਿਸ ਨੇ ਦੇਸ਼ ਨਿਕਾਲੇ ਅਤੇ ਹਵਾਲਗੀ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। Red Corner Notices (RCN) ਜਾਰੀ ਕਰਕੇ ਅਮਰੀਕੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਹੁਣ ਤੱਕ, ਵਿਸ਼ੇਸ਼ ਅਮਰੀਕੀ ਡਿਪੋਰਟੇਸ਼ਨ ਉਡਾਣ ‘ਤੇ ਸਵਾਰ ਲੋਕਾਂ ਦੀ ਪਛਾਣ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ, ਪਰ ਵਿਦੇਸ਼ ਮੰਤਰਾਲੇ (MEA), ਗ੍ਰਹਿ ਮੰਤਰਾਲੇ (MHA) ਅਤੇ NIA ਨਾਲ ਰਵਾਬਤਾ ਬਣਾਇਆ ਜਾ ਰਿਹਾ ਹੈ।