ਅਮਰੀਕਾ ਤੋਂ ਆਈ ਮਾੜੀ ਖਬਰ, ਸਿੱਖ ਬਜ਼ੁਰਗ ਤੇ ਕੀਤਾ ਗਿਆ ਹਮਲਾ- ਸੁਣ ਪੰਜਾਬੀਆਂ ਚ ਛਾਈ ਗੁਸੇ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਉਥੇ ਹੀ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਬਹੁਤੀ ਗਿਣਤੀ ਪੰਜਾਬੀਆਂ ਦੀ ਹੈ। ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿੱਥੇ ਇਹਨਾਂ ਪੰਜਾਬੀਆਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਉੱਥੇ ਹੀ ਇਨ੍ਹਾਂ ਦੀ ਇਮਾਨਦਾਰੀ ਦੀਆਂ ਮਿਸਾਲਾਂ ਵੀ ਸਥਾਪਤ ਕੀਤੀਆਂ ਜਾਂਦੀਆਂ ਹਨ ਅਤੇ ਪੰਜਾਬੀਆਂ ਦੇ ਹੌਂਸਲੇ ਨੂੰ ਦੇਖਦੇ ਹੋਏ ਓਥੋਂ ਦੇ ਹਰ ਖੇਤਰ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਪੰਜਾਬੀਆਂ ਵੱਲੋਂ ਜਿੱਥੇ ਵੱਖ ਵੱਖ ਉੱਚ ਅਹੁਦਿਆਂ ਤੇ ਵੀ ਆਪਣਾ ਸਥਾਨ ਕਾਇਮ ਕੀਤਾ ਹੈ।

ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਨਸਲੀ ਵਿਤਕਰਾ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਹੁਣ ਅਮਰੀਕਾ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਸਿੱਖ ਬਜ਼ੁਰਗ ਤੇ ਹਮਲਾ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਪੰਜਾਬੀਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਇਹ ਚੌਥੀ ਘਟਨਾ ਹੈ ਜਿੱਥੇ ਸਿੱਖ ਵਿਅਕਤੀ ਉੱਪਰ ਹਮਲਾ ਕੀਤਾ ਗਿਆ ਹੈ।

ਮਦਰਸ ਡੇ ਦੇ ਮੌਕੇ ਤੇ ਜਿਥੇ 63 ਸਾਲਾ ਪੰਜਾਬੀ ਸਿੱਖ ਕੁਲਦੀਪ ਸਿੰਘ ਸਵੇਰ ਦੇ ਸਮੇਂ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਉਸ ਸਮੇਂ ਇਕ ਵਿਅਕਤੀ ਜੋ ਕਿ ਸਾਈਕਲ ਤੇ ਆਇਆ ਸੀ, ਉਸ ਵੱਲੋਂ ਸਿੱਖ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹੋਏ ਪਿਸਤੋਂਲ ਦਿਖਾ ਕੇ ਆਪਣੀ ਜੇਬ ਖਾਲੀ ਕਰਨ ਲਈ ਕਿਹਾ ਗਿਆ ਸੀ। ਪਰ 63 ਸਾਲਾ ਬਜ਼ੁਰਗ ਵੱਲੋਂ ਹਿੰਮਤ ਕਰਦੇ ਹੋਏ ਉਸ ਵਿਅਕਤੀ ਨੂੰ ਜੱਫਾ ਮਾਰ ਕੇ ਸੁੱਟ ਲਿਆ ਗਿਆ, ਉਸ ਵਿਅਕਤੀ ਵੱਲੋਂ ਘਬਰਾ ਕੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਬਜ਼ੁਰਗ ਦੇ ਸਿਰ ਤੇ ਨੱਕ ਉੱਪਰ ਕਈ ਵਾਰ ਕਰ ਦਿੱਤੇ ਗਏ ਇਸ ਕਾਰਨ ਜਿੱਥੇ ਬਜ਼ੁਰਗ ਵੀ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਉੱਥੇ ਹੀ ਉਸਦੇ ਇੱਕ ਸੱਜੇ ਹੱਥ ਉੱਪਰ ਫਰੈਕਚਰ ਹੋਇਆ ਹੈ। ਹਮਲਾਵਰ ਵੱਲੋਂ ਜਿੱਥੇ ਹਮਲਾ ਕਰਦੇ ਹੋਏ ਬਜ਼ੁਰਗ ਦੇ ਪਿਸਤੌਲ ਨਾਲ ਕਈ ਸੱਟਾਂ ਮਾਰੀਆਂ ਗਈਆਂ ਹਨ।

ਇਸ ਘਟਨਾ ਤੋਂ ਬਾਅਦ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋਣ ਵਿਚ ਕਾਮਯਾਬ ਹੋਇਆ ਹੈ। ਇਹ ਘਟਨਾ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਵਾਪਰੀ ਹੈ ਅਤੇ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬੀ ਭਾਈਚਾਰੇ ਵਿੱਚ ਗੁੱਸਾ ਵੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਤਿੰਨ ਬਜ਼ੁਰਗਾਂ ਉਪਰ ਅਜਿਹੇ ਨਸਲੀ ਹਮਲੇ ਹੋ ਚੁੱਕੇ ਹਨ।