ਅਮਰੀਕਾ ਚ ਕੁਦਰਤ ਨੇ ਮਚਾਈ ਤਬਾਹੀ, ਭਿਆਨਕ ਅੱਗ ਲੱਗਣ ਕਾਰਨ ਕਈ ਹਜਾਰ ਲੋਕ ਹੋਏ ਬੇਘਰ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਦੋ ਸਾਲਾਂ ਤੋਂ ਜਿੱਥੇ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਕੋਰੋਨਾ ਕਾਰਨ ਭਾਰੀ ਤਬਾਹੀ ਹੋਈ ਹੈ। ਪਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਅੱਗ ਲੱਗਣ ਵਰਗੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿੱਥੇ ਜੰਗਲੀ ਅੱਗ ਕਾਰਨ ਵੀ ਬਹੁਤ ਸਾਰੇ ਹਾਦਸੇ ਹੋਏ ਹਨ। ਹੁਣ ਅਮਰੀਕਾ ਚ ਕੁਦਰਤ ਨੇ ਮਚਾਈ ਤਬਾਹੀ, ਭਿਆਨਕ ਅੱਗ ਲੱਗਣ ਕਾਰਨ ਕਈ ਹਜਾਰ ਲੋਕ ਹੋਏ ਬੇਘਰ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਮਰੀਕਾ ਵਿੱਚ ਇਸ ਸਮੇਂ ਪੈ ਰਹੀ ਤੇਜ਼ ਗਰਮੀ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਹੁਣ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਕਈ ਹੋਰ ਰਾਜਾਂ ਵਿਚ ਵੀ ਇਸ ਭਿਆਨਕ ਗਰਮੀ ਦੇ ਕਾਰਨ ਜੰਗਲਾਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਗਰਮੀ ਕਾਰਨ ਲੱਗੀ ਭਿਆਨਕ ਅੱਗ ਨਾਲ ਵੱਡੀ ਪੱਧਰ ਤੇ ਤਬਾਹੀ ਹੋਈ ਹੈ। ਜਿਸ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।

ਦੱਸ ਦਈਏ ਕਿ ਇਸ ਅੱਗ ਦੇ ਕਾਰਨ ਕੈਲੀਫੋਰਨੀਆ ਦੀ ਮਾਰੀਪੋਸਾ ਕਾਊਂਟੀ ‘ਚ ਯੋਸਮਾਈਟ ਨੈਸ਼ਨਲ ਪਾਰਕ ਨੇੜੇ ਲੱਗੀ ਅੱਗ ਨੂੰ ਕਾਬੂ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਜਿੱਥੇ ਘਟੋ-ਘੱਟ 10 ਇਮਾਰਤਾਂ ਹੁਣ ਤਕ ਇਸ ਅੱਗ ਕਾਰਨ ਸੜ ਗਈਆਂ ਹਨ। ਜਿਸ ਨਾਲ ਲੱਗਭੱਗ 9500 ਏਕੜ ਰਕਬਾ ਸੜ ਗਿਆ ਹੈ ,6000 ਤੋਂ ਵੱਧ ਲੋਕ ਇਸ ਖੇਤਰ ਵਿਚ ਰਹਿ ਰਹੇ ਸਨ ਉਨ੍ਹਾਂ ਨੂੰ ਇਸ ਭਿਆਨਕ ਅੱਗ ਦੇ ਕਾਰਨ ਆਪਣੇ ਘਰ ਛੱਡ ਕੇ ਸੁਰੱਖਿਅਤ ਜਗ੍ਹਾ ਜਾਣਾ ਪਿਆ ਹੈ।

ਇਹ ਅੱਗ ਮਿਡਪਾਈਨਜ ਨੇੜੇ ਸੀਰਾ ਨੇਵਾਡਾ ਖ਼ੇਤਰ ਤੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ , ਜੋ ਤੇਜ਼ ਹਵਾ ਦੇ ਨਾਲ ਅੱਗੇ ਵੱਧ ਗਈ ਹੈ। ਜਿਸ ਕਾਰਨ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਅਜੇ ਵੀ ਇਸ ਖੇਤਰ ਅਧੀਨ ਆਉਣ ਵਾਲੇ 2000 ਤੋਂ ਹੋਰ ਵੱਧ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਲਗਾਤਾਰ ਇਸ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਹੈ।