ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਸਭ ਦੇਸ਼ਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਤਾਲਾਬੰਦੀ ਕਰਨੀ ਪਈ। ਕਰੋਨਾ ਕੇਸਾਂ ਵਿੱਚ ਆਈ ਗਿ-ਰਾ-ਵ-ਟ ਤੋਂ ਬਾਅਦ ਫਿਰ ਆਈ ਕਰੋਨਾ ਦੀ ਅਗਲੀ ਲਹਿਰ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਤਾਲਾਬੰਦੀ ਕਰਨੀ ਪਈ। ਇਸ ਤੋਂ ਪ੍ਰਭਾਵਿਤ ਹੋਣ ਕਾਰਨ ਸਭ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।
ਇਸ ਕਰੋਨਾ ਨੇ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਨੂੰ ਕੀਤਾ ਹੈ। ਸ਼ਕਤੀਸ਼ਾਲੀ ਦੇਸ਼ ਹੋਣ ਦੇ ਬਾਵਜੂਦ ਵੀ ਅਮਰੀਕਾ ਵਿੱਚ ਕਰੋਨਾ ਉਪਰ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਦਿਨ ਬ ਦਿਨ ਵਧ ਰਹੇ ਕੇਸਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਬ੍ਰਿਟੇਨ ਵਿਚ ਮਿਲਣ ਵਾਲਾ ਨਵਾਂ ਕਰੋਨਾ ਸਟਰੇਨ ਕਈ ਦੇਸ਼ਾਂ ਵਿੱਚ ਜਾ ਚੁੱਕਾ ਹੈ। ਅਮਰੀਕਾ, ਕੈਨੇਡਾ ਵਿੱਚ ਵੀ ਇਸ ਦੇ ਕੇਸ ਮਿਲ ਚੁੱਕੇ ਹਨ। ਅਮਰੀਕਾ ਤੇ ਕੈਨੇਡਾ ਤੋਂ ਹੁਣ ਆ ਗਈ ਵੱਡੀ ਖਬਰ ਜਿਸ ਕਾਰਨ ਸਭ ਪਾਸੇ ਅਚਾਨਕ ਐਲਾਨ ਕੀਤਾ ਗਿਆ ਹੈ। ਇਸ ਸਮੇਂ ਵਿਸ਼ਵ ਵਿੱਚ ਸਭ ਤੋਂ ਵਧੇਰੇ ਕਰੋਨਾ ਦੇ ਮਰੀਜ ਅਮਰੀਕਾ ਵਿੱਚ ਹਨ।
ਜਿੱਥੇ ਫਿਰ ਤੋਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਇਸ ਦੇ ਗੁਆਂਢੀ ਮੁਲਕ ਕੈਨੇਡਾ ਅਤੇ ਮੈਕਸੀਕੋ ਵਿੱਚ ਹੋ ਰਿਹਾ ਹੈ। ਇਨ੍ਹਾਂ ਤਿੰਨ ਦੇਸ਼ਾਂ ਅੰਦਰ ਪਾਬੰਦੀਆਂ ਨੂੰ ਫਿਰ ਤੋਂ ਵਧਾ ਦਿੱਤਾ ਗਿਆ। 21 ਮਾਰਚ ਤੱਕ ਹੁਣ ਇਹ ਪਾਬੰਦੀਆਂ ਜਾਰੀ ਰਹਿਣਗੀਆਂ। ਪਹਿਲਾ ਇਹ ਮਿਆਦ 21 ਫਰਵਰੀ ਤੱਕ ਸੀ ਜਿਸ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਹੈ। ਅਮਰੀਕਾ ਵਿੱਚ ਸਭ ਤੋਂ ਵੱਧ ਟੀਕਾਕਰਨ ਹੋ ਚੁੱਕਾ ਹੈ। ਉਥੇ ਹੀ ਸਰਕਾਰ ਵੱਲੋਂ ਜੁਲਾਈ ਤੱਕ ਹਰ ਅਮਰੀਕੀ ਨੂੰ ਟੀਕਾ ਲਗਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ।
ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਕਾਰਣ ਗ਼ੈਰ ਜ਼ਰੂਰੀ ਯਾਤਰਾ ਉਪਰ ਰੋਕ ਲਗਾਈ ਗਈ ਹੈ। ਅਗਰ ਕਿਸੇ ਵਿਅਕਤੀ ਨੇ ਯਾਤਰਾ ਕਰਨੀ ਹੈ ਤਾਂ ਉਸ ਨੂੰ ਉਸ ਦਾ ਕਾਰਨ ਦੱਸਣਾ ਹੋਵੇਗਾ। ਉਸ ਤੋਂ ਬਾਅਦ ਹੀ ਉਹ ਵਿਅਕਤੀ ਯਾਤਰਾ ਕਰ ਸਕਦਾ ਹੈ। ਵਿਸ਼ਵ ਵਿੱਚ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਗਿਣਤੀ 11.13 ਕਰੋੜ ਤੋਂ ਪਾਰ ਹੋ ਗਈ ਹੈ, ਤੇ ਮ੍ਰਿਤਕਾਂ ਦੀ ਗਿਣਤੀ 24.65 ਲੱਖ ਤੋਂ ਵਧੇਰੇ ਹੈ। ਫਾਈਜ਼ਰ ਕੰਪਨੀ ਵੱਲੋਂ ਅਮਰੀਕਾ ਨੂੰ ਹਰ ਹਫ਼ਤੇ ਇਕ ਕਰੋੜ ਡੋਜ਼ਾ ਦਿੱਤੀਆਂ ਜਾਣਗੀਆਂ।
Previous Postਹੁਣੇ ਹੁਣੇ ਪੰਜਾਬ ਚ ਇਥੇ ਪਿਆ ਮੀਂਹ, ਸਾਵਧਾਨ ਆਉਣ ਵਾਲੇ ਮੌਸਮ ਦਾ ਜਾਰੀ ਹੋਇਆ ਇਹ ਅਲਰਟ
Next Postਪੰਜਾਬ ਲਈ ਹੁਣ ਆਈ ਇਹ ਮਾੜੀ ਖਬਰ, ਸਰਕਾਰ ਪਈ ਫਿਰ ਫਿਕਰਾਂ ਚ