ਅਫਗਾਨਿਸਤਾਨ ਛੱਡਣ ਲੱਗੇ ਅਮਰੀਕੀ ਫੋਜੀ ਕਰ ਗਏ ਏਅਰਪੋਰਟ ਤੇ ਇਹ ਵੱਡਾ ਕਾਰਾ – ਤਾਲੀਬਾਨ ਰਹਿ ਗਏ ਹੱਕੇ ਬੱਕੇ

ਆਈ ਤਾਜ਼ਾ ਵੱਡੀ ਖਬਰ

ਜਿਸ ਸਮੇਂ ਤੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਨੇ ਸੱਤਾ ਤੇ ਕਬਜ਼ਾ ਕੀਤਾ ਹੈ ਉਸ ਸਮੇਂ ਤੋਂ ਹੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਤਾਲਿਬਾਨ ਦੇ ਰਾਜ ਤੋਂ ਡਰਦੇ ਹੋਏ ਬਹੁਤ ਸਾਰੇ ਅਫਗਾਨਿਸਤਾਨ ਦੇ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਸਾਰੇ ਦੇਸ਼ਾਂ ਵੱਲੋਂ ਅਫਗਾਨਿਸਤਾਨ ਵਿਚ ਫਸੇ ਹੋਏ ਆਪਣੇ ਨਾਗਰਿਕਾਂ ਨੂੰ ਫੌਜ ਦੇ ਜਹਾਜ਼ਾਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਉਥੇ ਕਿ ਅਫਗਾਨਿਸਤਾਨ ਦੇ ਲੋਕਾਂ ਵੱਲੋਂ ਵੀ ਆਪਣੇ ਦੇਸ਼ ਨੂੰ ਛੱਡ ਦਿੱਤਾ ਗਿਆ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।

ਜਿੱਥੇ ਤਾਲਿਬਾਨ ਵੱਲੋਂ ਸਾਰੇ ਲੋਕਾਂ ਨੂੰ ਸੁਰੱਖਿਅਤ ਰੱਖੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ ਉਥੇ ਹੀ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਫਤਵੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਗਏ। ਤਾਲਿਬਾਨ ਵੱਲੋਂ 31 ਅਗਸਤ ਤੱਕ ਸਾਰੀਆਂ ਫੋਜਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਪਿਛਲੇ ਦਿਨੀਂ ਕਾਬੁਲ ਵਿਚ ਹਵਾਈ ਅੱਡੇ ਤੇ ਹੋਏ ਬੰਬ ਧਮਾਕਿਆਂ ਕਾਰਨ ਵੀ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਸੀ,ਜਿਥੇ ਕਈ ਲੋਕਾਂ ਦੀ ਮੌਤ ਹੋਈ ਸੀ।ਹੁਣ ਅਫ਼ਗ਼ਾਨਿਸਤਾਨ ਨੂੰ ਛੱਡਣ ਲੱਗੇ ਅਮਰੀਕੀ ਫੌਜ ਵੱਲੋਂ ਹਵਾਈ ਅੱਡੇ ਤੇ ਅਜਿਹਾ ਕੁੱਝ ਕੀਤਾ ਗਿਆ ਹੈ ਕਿ ਤਾਲਿਬਾਨ ਹੈਰਾਨ ਰਹਿ ਗਿਆ ਹੈ।

ਜਿੱਥੇ ਤਾਲਿਬਾਨ ਵੱਲੋਂ 31 ਅਗਸਤ ਤੱਕ ਚਲੇ ਜਾਣ ਦਾ ਆਖਿਆ ਗਿਆ ਸੀ ਉੱਥੇ ਹੀ ਅਮਰੀਕੀ ਫ਼ੌਜ ਵੱਲੋਂ ਅਫਗਾਨਿਸਤਾਨ ਦੀ ਧਰਤੀ ਨੂੰ 24 ਘੰਟੇ ਪਹਿਲਾਂ ਛੱਡ ਦਿੱਤਾ ਗਿਆ ਹੈ। ਜਾਂਦੇ ਹੋਏ ਅਮਰੀਕਾ ਦੀ ਫੌਜ ਵੱਲੋਂ ਹਵਾਈ ਅੱਡੇ ਉੱਪਰ ਜਹਾਜ ਛੱਡੇ ਗਏ ਹਨ ਜੋ ਕਦੇ ਵੀ ਉਡਾਣ ਨਹੀਂ ਭਰ ਸਕਦੇ। ਉਥੇ ਹੀ ਫੌਜ ਨੇ ਜਾਂਦੇ ਜਾਂਦੇ ਸਾਰਾ ਸਮਾਨ ਨਸ਼ਟ ਕਰ ਦਿੱਤਾ ਹੈ ਜਿਸ ਨੂੰ ਤਾਲਿਬਾਨ ਵਰਤੋਂ ਵਿੱਚ ਨਹੀਂ ਲਿਆ ਸਕਦਾ। ਕਿਉਂਕਿ ਅਮਰੀਕਾ ਦੀ ਫ਼ੌਜ ਕਾਫ਼ੀ ਮਾਤਰਾ ਵਿੱਚ ਸਾਜ਼ੋ-ਸਮਾਨ ਅਫਗਾਨਿਸਤਾਨ ਵਿੱਚ ਛੱਡ ਕੇ ਜਾ ਰਹੀ ਸੀ

ਅਮਰੀਕੀ ਫੌਜ ਵੱਲੋਂ ਕੀਤੇ ਗਏ ਇਸ ਕੰਮ ਕਾਰਨ ਤਾਲਿਬਾਨ ਹੈਰਾਨ ਹੈ। ਤਾਲਿਬਾਨ ਹੁਣ ਕਿਸੇ ਦੇਸ਼ ਉੱਪਰ ਵੀ ਹਮਲਾ ਨਹੀਂ ਕਰ ਸਕਦਾ। ਕਿਉਂਕਿ ਉਸ ਕੋਲ ਅਜਿਹੇ ਹਥਿਆਰ ਨਹੀਂ ਹਨ। ਅਮਰੀਕੀ ਫੌਜ ਕੋਲ ਜੋ ਵੱਡੀਆਂ ਗੱਡੀਆਂ ਹਥਿਆਰਾਂ ਨਾਲ ਲੈਸ ਸਨ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਮੌਜੂਦਾ ਰਾਸ਼ਟਰਪਤੀ ਪ੍ਰਣਾਲੀ ਨੂੰ ਵੀ ਅਮਰੀਕੀ ਫੌਜ ਵੱਲੋਂ ਨਸ਼ਟ ਕੀਤਾ ਗਿਆ ਹੈ। ਅਮਰੀਕੀ ਫੌਜ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਤਾਲਿਬਾਨ ਹੁਣ ਕੋਈ ਵੀ ਹਮਲਾ ਨਹੀਂ ਕਰ ਸਕੇਗਾ।