ਆਈ ਤਾਜ਼ਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਮੁੜ ਤੋਂ ਕਰੋਨਾ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਕਰੋਨਾ ਦੇ ਵਾਧੇ ਨੂੰ ਵੇਖਦੇ ਹੋਏ ਕਈ ਦੇਸ਼ਾਂ ਵਿਚ ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਆਪਣੀਆਂ ਸਰਹੱਦਾਂ ਉਪਰ ਫਿਰ ਤੋਂ ਸੁਰੱਖਿਆ ਨੂੰ ਵਧਾਇਆ ਜਾ ਰਿਹਾ ਹੈ। ਜਿਸ ਸਦਕਾ ਦੇਸ਼ ਅੰਦਰ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਾਰੇ ਦੇਸ਼ਾਂ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਸਦਕਾ ਲੋਕਾਂ ਦਾ ਟੀਕਾਕਰਣ ਕੀਤਾ ਜਾ ਸਕੇ। ਉਥੇ ਹੀ ਮੁੜ ਤੋਂ ਕਈ ਦੇਸ਼ਾਂ ਵਿੱਚ ਕਰੋਨਾ ਦੀ ਤੀਜੀ ਲਹਿਰ ਪੈਦਾ ਹੋਣ ਦਾ ਖਦਸ਼ਾ ਜਾਹਿਰ ਹੋ ਗਿਆ ਹੈ।
ਜਿਸ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਸਾਰੀਆਂ ਚੌਂਕਸੀਆਂ ਵਰਤੀਆਂ ਜਾ ਰਹੀਆਂ ਹਨ। ਹੁਣ ਇਥੇ ਅਚਾਨਕ 17 ਸਤੰਬਰ ਤੱਕ ਲਈ ਤਾਲਾਬੰਦੀ ਦਾ ਐਲਾਨ ਹੋ ਗਿਆ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿਚ ਫਿਰ ਤੋਂ ਕਰੋਨਾ ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ 17 ਸਤੰਬਰ ਤੱਕ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਲੋੜ ਤੋਂ ਬਿਨਾਂ ਆਪਣੇ ਘਰ ਤੋਂ ਬਾਹਰ ਜਾਣ ਤੋਂ ਵੀ ਮਨਾ ਕਰ ਦਿੱਤਾ ਗਿਆ ਹੈ। ਉਥੇ ਹੀ ਆਪਣੇ ਘਰ ਦੇ ਨਜਦੀਕ ਦੂਜੇ ਲੋਕਾਂ ਨਾਲ ਵੀ ਸੰਪਰਕ ਘੱਟ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਨੂੰ ਦੇਖਦੇ ਹੋਏ ਹੀ ਤਾਲਾਬੰਦੀ ਵਿੱਚ ਵਾਧਾ ਕੀਤਾ ਗਿਆ ਹੈ ਉਥੇ ਹੀ ਕੈਨਬਰਾ ਦੀ ਸਖਤ ਤਾਲਾਬੰਦੀ ਜਿਥੇ ਵੀਰਵਾਰ ਨੂੰ ਖਤਮ ਹੋਣ ਜਾ ਰਹੀ ਸੀ। ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਏ ਸੀ ਟੀ ਦੇ ਮੁੱਖ ਮੰਤਰੀ ਐਂਡਰਿਊ ਬਾਰ ਵੱਲੋਂ ਵੀ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਆਸਟਰੇਲੀਆ ਵਿੱਚ ਹੁਣ ਕਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ।
Previous Postਆਖਰ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਸਾਹਮਣੇ ਇਸ ਕਾਰਨ ਹੋਈ ਸੀ ਮੌਤ – ਹੋ ਗਿਆ ਵੱਡਾ ਖੁਲਾਸਾ
Next Postਇਹਨਾਂ ਕਲਾਸਾਂ ਦੇ ਸਕੂਲੀ ਬੱਚਿਆਂ ਬਾਰੇ ਇਥੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ