ਹੁਣੇ ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਇਸ ਵੇਲੇ ਸਿਖਰਾਂ ਤੇ ਪਹੁੰਚਿਆ ਹੋਇਆ ਹੈ, ਅਤੇ ਕਿਸਾਨਾਂ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਹੁਣ ਇਸ ਵੇਲੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿਸਾਨੀ ਅੰਦੋਲਨ ਚ ਹੁਣ ਤਕ ਨੌਜਵਾਨ ਬਜੁਰਗ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ, ਉੱਥੇ ਹੀ ਹੁਣ ਇਹ ਅੰਦੋਲਨ ਆਪਣੀਆਂ ਉੱਚੀਆਂ ਉਪਲੱਬਧੀਆਂ ਵੱਲ ਜਾ ਰਿਹਾ ਹੈ। ਬੇਸ਼ਕ 26 ਜਨਵਰੀ ਨੂੰ ਜੋ ਘਟਨਾ ਵਾਪਰੀ ਹੋਈ ਉਸਨੇ ਅੰਦੋਲਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਕਿਸਾਨ ਆਗੂਆਂ ਨੇ ਫਿਰ ਤੋਂ ਨੌਜਵਾਨ ਪੀੜ੍ਹੀ ਨੂੰ ਇਸ ਅੰਦੋਲਨ ਨਾਲ ਜੋੜਿਆ ਅਤੇ ਫਿਰ ਤੋਂ ਮਜ਼ਬੂਤ ਅੰਦੋਲਨ ਦੀ ਸ਼ੁਰੂਆਤ ਕੀਤੀ।
ਹੁਣ ਇਸ ਸਮੇਂ ਦੀ ਇੱਕ ਹੋਰ ਅਹਿਮ ਅਤੇ ਵੱਡੀ ਖ਼ਬਰ ਕਿਸਾਨਾਂ ਵਲੋ ਆ ਰਹੀ ਹੈ,ਜਿਸ ਚ ਕਿਸਾਨਾਂ ਵਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ।ਦਰਅਸਲ ਸੰਯੁਕਤ ਕਿਸਾਨ ਮੋਰਚੇ ਵਲੋ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਸ ਐਲਾਨ ਤੋਂ ਬਾਅਦ ਹਰ ਇੱਕ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਜਿਕਰਯੋਗ ਹੈ ਕਿ ਇੱਕ ਮੀਟਿੰਗ ਸਿੰਘੂ ਬਾਰਡਰ ਤੇ ਕੀਤੀ ਗਈ ਜਿਸ ਚ ਕਈ ਅਹਿਮ ਫੈਂਸਲੇ ਕੀਤੇ ਗਏ ਨੇ। ਕਿਸਾਨੀ ਅੰਦੋਲਨ ਨੂੰ ਲੈਕੇ ਇਹ ਨਵੇਂ ਫੈਂਸਲੇ ਕੀਤੇ ਗਏ ਨੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਵੀ ਹੈਰਾਨ ਹੈ ਅਤੇ ਹਫ਼ੜਾ ਦਫੜੀ ਵਿੱਚ ਹੈ। ਕਿਉਂਕਿ ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਸਰਕਾਰ ਦੇ ਨਾਲ ਨਾਲ ਪੁਲਿਸ ਨੂੰ ਵੀ ਭਾਜੜਾਂ ਪੈਣ ਵਾਲੀਆਂ ਨੇ।
ਕਿਸਾਨਾਂ ਨੇ 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਟੋਲ ਪਲਾਜ਼ਾ ਫਰੀ ਕੀਤੇ ਜਾਣਗੇ ਇਹ ਐਲਾਨ ਕੀਤਾ ਹੈ, ਇਸਦੇ ਨਾਲ ਹੀ 14 ਫਰਵਰੀ ਨੂੰ ਸ਼ਹੀਦ ਹੋਏ ਭਾਰਤੀ ਆਰਮੀ ਦੇ ਜਵਾਨਾਂ ਨੂੰ ਵੀ ਸ਼ਰਧਾਂਜਲੀ ਦੇਣ ਲਈ, ਉਹਨਾਂ ਨੂੰ ਯਾਦ ਕਰਨ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ।ਦਸ ਦਈਏ ਕਿ ਇਹ ਐਲਾਨ ਇੱਥੇ ਹੀ ਨਹੀਂ ਰੁਕੇ ਕਿਸਾਨਾਂ ਵਲੋਂ 16 ਫਰਵਰੀ ਨੂੰ ਕਿਸਾਨ ਸਰ ਛੋਟੂਰਾਮ ਦੇ ਜਨਮ ਦਿਹਾੜੇ ਤੇ ਸਾਰੇ ਕਿਸਾਨ ਪੂਰੇ ਦੇਸ਼ ਚ ਇਕਜੁੱਟਤਾ ਦਿਖਾਉਣਗੇ ਉਥੇ ਹੀ ਇੱਕ ਹੋਰ ਐਲਾਨ ਕਿਤਾ ਗਿਆ ਹੈ ਜਿਸ ਚ 18 ਫਰਵਰੀ ਨੂੰ ਦੇਸ਼ ਭਰ ਚ 12 ਵਜੇ ਤੋਂ 4 ਵਜੇ ਤਕ ਰੇਲਾਂ ਰੋਕੀਆਂ ਜਾਣਗੀਆਂ, ਦੁਪਹਿਰ ਤੋਂ ਇਸਦੀ ਸ਼ੁਰੂਆਤ ਕੀਤੀ ਜਾਵੇਗੀ।
ਮੀਟਿੰਗ ਕਰਕੇ ਇਹ ਵੱਡੇ ਫੈਂਸਲੇ ਲਏ ਗਏ ਨੇ। ਸੰਯੁਕਤ ਕਿਸਾਨ ਮੋਰਚੇ ਵਲੋ ਸਿੰਘੂ ਬਾਰਡਰ ਤੇ ਇੱਕ ਵੱਡੀ ਹੰਗਾਮੀ ਮੀਟਿੰਗ ਕੀਤੀ ਗਈ ਸੀ ਜਿਸ ਚ ਉਹਨਾਂ ਸਾਰਿਆਂ ਨੇ ਇਹ ਅਹਿਮ ਅਤੇ ਵੱਡੇ ਫੈਂਸਲੇ ਲਏ। ਕਿਸਾਨਾਂ ਦੇ ਇਹਨਾਂ ਐਲਾਨਾਂ ਤੌ ਬਾਅਦ ਕੇਂਦਰ ਸਰਕਾਰ ਵੀ ਸੋਚਾਂ ਵਿੱਚ ਪਈ ਹੋਈ ਹੈ, ਅਤੇ ਹੁਣ ਸੋਚਣ ਨੂੰ ਮਜਬੂਰ ਹੋਈ ਪਈ ਹੈ। ਫ਼ਿਲਹਾਲ ਆਉਣ ਵਾਲੇ ਦਿਨਾਂ ਚ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਤਿੱਖਾ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ।
Previous Postਹੁਣੇ ਹੁਣੇ ਪੰਜਾਬ ਚ ਇਸ ਮਸ਼ਹੂਰ ਕਾਂਗਰਸੀ ਲੀਡਰ ਦੀ ਇਸ ਤਰਾਂ ਹੋਈ ਮੌਤ , ਛਾਇਆ ਸੋਗ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ