ਹੁਣੇ ਆਈ ਤਾਜਾ ਵੱਡੀ ਖਬਰ
ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਤਾਲਾਬੰਦੀ ਕਰਨੀ ਪਈ ਅਤੇ ਸਾਰੀ ਦੁਨੀਆਂ ਆਰਥਿਕ ਮੰਦੀ ਦੀ ਮਾਰ ਝੱਲ ਰਹੀ ਹੈ। ਭਾਰਤ ਵਿੱਚ ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਈ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ ਅਜੇ ਵੀ ਕਰੋਨਾ ਦੀ ਮਾਰ ਝੱਲ ਰਹੇ ਹਨ। ਵਿਸ਼ਵ ਵਿਚ ਸਭ ਤੋਂ ਜਿਆਦਾ ਕੇਸ ਅਮਰੀਕਾ ਦੇ ਵਿਚ ਸਾਹਮਣੇ ਆ ਰਹੇ ਹਨ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਵੈਕਸੀਨ ਦੇ ਆਉਣ ਨਾਲ ਵੀ ਕਰੋਨਾ ਕੇਸਾਂ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ। ਬ੍ਰਿਟੇਨ ਵਿਚ ਆਉਣ ਵਾਲੇ ਕਰੋਨਾ ਵਾਇਰਸ ਦੇ ਨਵੇ ਸਟਰੇਨ ਕਾਰਨ ਦੁਨੀਆ ਫਿਰ ਤੋਂ ਚਿੰਤਾ ਵਿੱਚ ਹੈ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੋਦੀ ਨੂੰ ਫੋਨ ਕਰਕੇ ਮੰਗ ਕੀਤੀ ਗਈ ਹੈ। ਕੈਨੇਡਾ ਵਿੱਚ ਬਹੁਤ ਸਾਰੇ ਸੂਬੇ ਕਰੋਨਾ ਦੀ ਮਾਰ ਹੇਠ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ਤੱਕ ਸਭ ਲੋਕਾਂ ਨੂੰ ਵੈਕਸੀਨ ਮੁਹਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਸੀ। ਪਰ ਕੈਨੇਡਾ ਨੂੰ ਵੈਕਸਿਨ ਮਿਲਣ ਵਿੱਚ ਦੇਰੀ ਹੋ ਰਹੀ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਭ ਦੇ ਚੱਲਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਫੋਨ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਗੱਲਬਾਤ ਦੌਰਾਨ ਵੈਕਸੀਨ ਦੀ ਸਪਲਾਈ ਬਾਰੇ ਗੱਲ ਕੀਤੀ ਹੈ। ਭਾਰਤ ਵੱਲੋਂ ਕਈ ਮਿੱਤਰ ਦੇਸ਼ਾਂ ਨੂੰ ਕਰੋਨਾ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ। ਜਿਸ ਨੂੰ ਵੇਖਦੇ ਹੋਏ ਕੈਨੇਡਾ ਵੱਲੋਂ ਵੀ ਵੈਕਸੀਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪੀਐਮ ਮੋਦੀ ਵੱਲੋਂ ਵੀ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਮੇਰੇ ਮਿੱਤਰ ਜਸਟਿਨ ਟਰੂਡੋ ਦਾ ਫੋਨ ਆਇਆ ਇਸ ਨਾਲ ਖੁਸ਼ੀ ਹੋਈ। ਮੈਂ ਭਰੋਸਾ ਦਿਵਾਇਆ ਕਿ ਭਾਰਤ ਕੈਨੇਡਾ ਵੱਲੋਂ ਮੰਗਾਂ ਦੀ ਪੂਰਤੀ ਸੁਵਿਧਾਜਨਕ ਕਰਨ ਦੀ ਕੋਸ਼ਿਸ਼ ਕਰੇਗਾ।
ਅਸੀਂ ਜਲਵਾਯੁ ਪਰਿਵਰਤਨ ਤੇ ਕੌਮਾਂਤਰੀ ਆਰਥਿਕ ਸੁਧਾਰ ਲਹਿਰ ਹੋਰ ਮਹੱਤਵਪੂਰਨ ਮੁੱਦਿਆਂ ਤੇ ਸਹਿਯੋਗ ਜ਼ਾਰੀ ਰੱਖਣ ਤੇ ਵੀ ਸਹਿਮਤ ਹੋਏ। ਉਥੇ ਹੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਕੈਨੇਡਾ ਦੁਨੀਆ ਚ ਕਿਤੇ ਵੀ ਕਿਸਾਨਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਅਧਿਕਾਰਾਂ ਦੀ ਰੱਖਿਆ ਲਈ ਖੜਾ ਰਹੇਗਾ। ਜਸਟਿਨ ਟਰੂਡੋ ਵੱਲੋਂ ਕਰੋਨਾ ਦੀ ਵੈਕਸੀਨ ਡੋਜ਼ ਵਾਸਤੇ ਅਪੀਲ ਕੀਤੀ ਗਈ ਹੈ।