ਆਈ ਤਾਜ਼ਾ ਵੱਡੀ ਖਬਰ
ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਾਰੂਹਾਂ ਤੇ ਚਲਿਆ ਕਿਸਾਨੀ ਸੰਘਰਸ਼ ਜਿੱਥੇ ਇਤਿਹਾਸ ਦੇ ਪੰਨਿਆ ਵਿੱਚ ਨਜ਼ਰ ਆਵੇਗਾ, ਜਿੱਥੇ ਇਸਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ l ਓਥੇ ਹੀ ਕਿਸਾਨੀ ਅੰਦੋਲਨ ਦੌਰਾਨ ਅਕਾਲੀ ਦਲ ਤੇ ਭਾਜਪਾ ਦੇ ਟੁੱਟੇ ਗਠਜੋੜ ਨੇ ਦੋਵਾਂ ਪਾਰਟੀਆਂ ਨੂੰ ਕਾਫ਼ੀ ਕਮਜ਼ੋਰ ਕਰਕੇ ਰੱਖ ਦਿੱਤਾ,ਜਿਸ ਕਾਰਨ ਪੰਜਾਬ ਵਿੱਚ ਕੀਤੇ ਨਾ ਕੀਤੇ ਦੋਵਾਂ ਪਾਰਟੀਆਂ ਨੇ ਆਪਣਾ ਵਜੂਦ ਵੀ ਖੋਇਆ ਹੈ l ਉੱਥੇ ਹੀ ਹੁਣ ਇੰਨੀ ਦਿਨੀ ਦੋਵਾਂ ਪਾਰਟੀਆਂ ਦੇ ਗਠਜੋੜ ਦੀਆਂ ਖਬਰਾਂ ਵੀ ਤੇਜ਼ੀ ਨਾਲ ਸੁਰਖੀਆਂ ਬਣਦੀਆਂ ਜਾ ਰਹੀਆਂ ਹਨ l
ਇਸੇ ਵਿਚਾਲੇ ਹੁਣ ਪੰਜਾਬ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਂਝੀ ਕਰਾਂਗੇ, ਕਿ ਅਕਾਲੀ ਦਲ ਦਾ BJP ਨਾਲ ਹੋਣ ਗਠਜੋੜ ਹੋ ਰਿਹਾ, ਪਰ ਇਸਦੀ ਖਬਰ ਤੇ ਸੁਖਬੀਰ ਬਾਦਲ ਵਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ l ਦਰਅਸਲ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ‘ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ । ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡਾ ਗਠਜੋੜ ਬਸਪਾ ਨਾਲ ਹੈ। ਅੱਜ ਸੁਖਬੀਰ ਬਾਦਲ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ ਸਨ।
ਜਿੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਠਜੋੜ ਦੀਆਂ ਚਰਚਾਵਾਂ ਸਿਰਫ਼ ਮੀਡੀਆ ‘ਚ ਹਨ।ਪਰ ਉਹਨਾਂ ਦਾ ਬਸਪਾ ਨਾਲ ਗਠਜੋੜ ਹੈ ਤੇ ਉਹਨਾਂ ਨਾਲ ਹੀ ਰਹੇਗਾ l ਦੱਸ ਦੇਈਏ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਆਗੂਆਂ ਨਾਲ ਬੈਠਕ ਹੋਈ ਸੀ ਤੇ ਅੱਜ ਉਹ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਕਰ ਰਹੇ ਹਨ। ਮੀਟਿੰਗ ਸਬੰਧੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ਼ ਰੁਟੀਨ ਮੀਟਿੰਗ ਹੈ,
ਜਿਸਨੂੰ ਲੈ ਕੇ ਹੁਣ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦਨਜ਼ਰ ਅਕਾਲੀ-ਭਾਜਪਾ ਅਤੇ ਬਸਪਾ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਭ ਕੁਝ ਤੈਅ ਹੋ ਗਿਆ ਹੈ, ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ, ਜੋ ਕਿ ਕਿਸੇ ਵੀ ਸਮੇਂ ਹੋ ਸਕਦਾ ਹੈ। ਸੋਂ ਹਾਲੇ ਤੱਕ ਅਕਾਲੀ ਭਾਜਪਾ ਦਾ ਗਠਜੋੜ ਤਾਂ ਨਹੀਂ ਹੋਇਆ ਪਰ ਗਠਜੋੜ ਦੀਆਂ ਖਬਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ ਹੈ l
Previous Postਪਟਰੋਲ ਦਾ 15 ਰੁਪਏ ਲੀਟਰ ਮਿਲ਼ੇਗਾ ਨਿਤਿਨ ਗਡਕਰੀ ਨੇ ਦੱਸਿਆ ਤਰੀਕਾ – ਲੋਕਾਂ ਚ ਛਾਵੇਗੀ ਖੁਸ਼ੀ
Next Postਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ , ਭਾਰਤੀ ਮੂਲ ਦੇ ਨੌਜਵਾਨ ਦਾ ਦਰਿੰਦਿਆਂ ਵਲੋਂ ਗੋਲੀਆਂ ਮਾਰ ਕੀਤਾ ਕਤਲ