ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ । ਇਸ ਪਾਰਟੀ ਦੇ ਲੀਡਰ ਵੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ । ਲਗਾਤਾਰ ਉਨ੍ਹਾਂ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ। ਉਥੇ ਹੀ ਜੇਕਰ ਗੱਲ ਕਰੀਏ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਾਰੇ ਦਿੱਗਜ ਲੀਡਰਾਂ ਦੀ , ਇਹ ਲੀਡਰ ਵੀ ਲਗਾਤਾਰ ਹੁਣ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ । ਇਸੇ ਵਿਚਕਾਰ ਹੁਣ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਤਾ ਹੁਣ ਬਿਕਰਮਜੀਤ ਬੁਰੀ ਤਰ੍ਹਾਂ ਨਾਲ ਫਸੇ ਹੋਏ ਨਜ਼ਰ ਆ ਰਹੇ ਹਨ । ਕਿਉਂਕਿ ਹੁਣ ਨਸ਼ੇ ਦੇ ਮਾਮਲੇ ‘ਚ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ ।
ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਨੂੰ ਲੈ ਕੇ ਮੋਹਾਲੀ ਕੋਰਟ ਵਿੱਚ ਸੁਣਵਾਈ ਕੀਤੀ ਗਈ । ਜਿਸ ਵਿੱਚ ਪਟਿਆਲਾ ਦੇ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਜਵਾਬ ਦਾਇਰ ਕਰ ਦਿੱਤਾ । ਇਸੇ ਮਾਮਲੇ ਤੇ ਹੁਣ ਅਗਲੀ ਸੁਣਵਾਈ 12 ਅਪਰੈਲ ਦੀ ਰੱਖ ਦਿੱਤੀ ਗਈ ਹੈ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 5 ਅਪ੍ਰੈਲ ਨੂੰ ਬਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਸੀ ।
ਜਿਸ ਦੇ ਚੱਲਦੇ ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕੋਰਟ ਅੱਗੇ ਮੰਗ ਕੀਤੀ ਸੀ ਕਿ ਮਜੀਠੀਆ ਨੂੰ ਬੈਰਕ ਦਿੱਤੀ ਗਈ ਸੀ । ਓਹਨਾਂ ਨੂੰ ਬਾਅਦ ਦੇ ਵਿੱਚ ਫਾਂਸੀ ਵਾਲੀ ਚੱਕੀ ਚ ਸ਼ਿਫਟ ਕਰਤਾ ਸੀ। ਕਲੇਰ ਦੇ ਵੱਲੋਂ ਇਸ ਦੇ ਨਾਲ ਹੀ ਅੱਗੇ ਮੰਗ ਕੀਤੀ ਗਈ ਸੀ ਕਿ ਮਜੀਠੀਆ ਨੂੰ ਮੁੜ ਵੱਖਰੇ ਬੈਰਕ ਚ ਸ਼ਿਫਟ ਕੀਤਾ ਜਾਵੇ ।
ਜਿਸ ਦੇ ਚਲਦੇ ਹੁਣ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 12 ਅਪ੍ਰੈਲ ਦੀ ਰੱਖ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਬਿਕਰਮਜੀਤ ਸਿੰਘ ਮਜੀਠੀਆ ਹੁਣ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ । ਸਮੇਂ ਸਮੇਂ ਤੇ ਇਸ ਮਾਮਲੇ ਸੰਬੰਧੀ ਕਾਰਵਾਈ ਵੀ ਹੋ ਰਹੀ ਹੈ। ਪਰ ਦੂਜੇ ਪਾਸੇ ਮਜੀਠੀਆ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ ।
Previous Postਆਸਟ੍ਰੇਲੀਆ ਵਲੋਂ ਹੋ ਗਿਆ ਵੱਡਾ ਐਲਾਨ – ਆਮ ਲੋਕਾਂ ਨੂੰ ਮਿਲਣਗੇ ਹੁਣ ਏਦਾਂ ਧੜਾ ਧੜ ਵੀਜੇ ਲੋਕਾਂ ਚ ਖੁਸ਼ੀ ਦੀ ਲਹਿਰ
Next Postਜੇਲ ਚ ਬੰਦ ਇਸ ਮਸ਼ਹੂਰ ਸਾਧ ਦੇ ਡੇਰੇ ਚੋ ਮਿਲੀ ਕੁੜੀ ਦੀ ਲਾਸ਼ – ਪੁਲਿਸ ਕਰ ਰਹੀ ਕਾਰਵਾਈ